ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦੇ ਉਸ਼ਵਿੰਦਰ ਰੁੜਕਾ ਬਣੇ ਜਥੇਬੰਦਕ ਮੁਖੀ

ਨਵੀਂ ਕਮੇਟੀ ਨੇ ਕੀਤਾ 15 ਅਪ੍ਰੈਲ ਨੂੰ ਮਾਲੇਰਕੋਟਲਾ ਵਿਖੇ ਨਾਟਕ ਮੇਲਾ ਕਰਾਉਣ ਦਾ ਫੈਸਲਾ

ਮਾਲੇਰਕੋਟਲਾ, 13 ਮਾਰਚ (ਸਰਾਜ ਅਨਵਰ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦਾ ਇਜਲਾਸ ਇਥੇ ਲੀਡਰਜ ਅਕੈਡਮੀ ਵਿਖੇ ਹੋਇਆ. ਜਿਸ ਵਿੱਚ ਇਕਾਈ ਮਾਲੇਰਕੋਟਲਾ ਦੇ ਤਰਕਸ਼ੀਲ ਮੈਂਬਰਾਂ ਨੇ ਭਾਗ ਲਿਆ ਅਤੇ ਮੁੱਖ-ਮਹਿਮਾਨ ਦੇ ਤੌਰ ਤੇ ਸੁਸਾਇਟੀ ਦੇ ਜੋਨ ਲੁਧਿਆਣਾ ਦੇ ਮੀਡੀਆ ਵਿਭਾਗ ਮੁਖੀ

ਡਾ.ਅਬਦੁਲ ਮਜੀਦ ਅਜਾਦ ਸ਼ਾਮਲ ਹੋਏ. ਇਸ ਮੌਕੇ ਸੁਸਾਇਟੀ ਦੀ ਸਥਾਨਕ ਇਕਾਈ ਵਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਕਾਰਜਾਂ ਦੀ ਰਿਪੋਰਟ ਮੋਹਨ ਬਡਲਾ ਦੁਆਰਾ ਪੜ੍ਹੀ ਗਈ. ਮੈਬਰਾਂ ਵੱਲੋਂ ਸੁਸਾਇਟੀ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ. ਇਸ ਉਪਰੰਤ ਅਗਲੇ ਦੋ ਸਾਲਾਂ ਲਈ ਇਕਾਈ ਮਾਲੇਰਕੋਟਲਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਉਸ਼ਵਿੰਦਰ ਰੁੜਕਾ ਨੂੰ ਜਥੇਬੰਦਕ ਮੁਖੀ, ਮਾਸਟਰ ਮੇਜਰ ਸਿੰਘ ਨੂੰ ਵਿੱਤ ਮੁਖੀ, ਸਰਾਜ ਅਨਵਰ ਨੂੰ ਮੀਡੀਆ ਮੁਖੀ, ਹਰੀ ਸਿੰਘ ਰੋਹੀੜਾ ਨੂੰ ਮਾਨਸਿਕ ਸਿਹਤ ਵਿਭਾਗ ਮੁਖੀ, ਕੁਲਵਿੰਦਰ ਕੌਸ਼ਲ ਨੂੰ ਸਾਹਿਤ ਵਿਭਾਗ ਮੁਖੀ, ਸਰਬ-ਸੰਮਤੀ ਨਾਲ ਚੁਣਿਆ ਗਿਆ. ਇਸ ਸਮੇਂ ਹੋਈ ਬਹਿਸ ਵਿੱਚ ਹੋਰਨਾਂ ਤੋਂ ਇਲਾਵਾ ਨਰਿੰਦਰ ਕਾਨੰਗੋ, ਜਮੀਲ ਪਟਵਾਰੀ, ਦਰਬਾਰਾ ਸਿੰਘ ਉਕਸੀ, ਅਮਜਦ ਵਿਲੋਨ ਆਦਿ ਨੇ ਵੀ ਭਾਗ ਲਿਆ ਅਤੇ ਆਪਣੇ ਵਿਚਾਰ ਰੱਖੇ.

ਅੰਤ ਵਿੱਚ ਨਵੀਂ ਬਣੀ ਕਮੇਟੀ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਮਾਲੇਰਕੋਟਲਾ ਵਿਖੇ 15 ਅਪ੍ਰੈਲ ਨੂੰ ਨਾਟਕ ਮੇਲਾ ਕਰਵਾਉਣ ਸਬੰਧੀ ਫੈਸਲਾ ਲਿਆ. ਉਹਨਾਂ ਕਿਹਾ ਕਿ ਇਸ ਨਾਟਕ ਮੇਲੇ ਵਿੱਚ ਉਸਾਰੂ ਸਭਿਆਚਾਰ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਜਾਦੂ ਦੇ ਭੇਦ ਖੋਲਣ ਲਈ ਜਾਦੂਗਰ ਦੇ ਟਰਿੱਕ ਕੀਤੇ ਜਾਣਗੇ.