ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਤਰਕਸ਼ੀਲ ਆਗੂ ਆਤਮਾ ਸਿੰਘ ਦਾ ਸ਼ਰਧਾਂਜਲੀ ਸਮਾਗਮ ਪ੍ਰਭਾਵਸ਼ਾਲੀ ਰਿਹਾ

ਲੁਧਿਆਣਾ, 4 ਫਰਵਰੀ 2024 (ਹਰਚੰਦ ਭਿੰਡਰ): ਅੱਜ ਐਤਵਾਰ ਨੂੰ ਗਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰੀ ਭਵਨ ਵਿੱਚ ਤਰਕਸ਼ੀਲ ਆਗੂ ਆਤਮਾ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ. ਇਸ ਸਮੇਂ ਸਟੇਜ ਸਕੱਤਰ ਜਸਵੰਤ ਸਿੰਘ ਜੀਰਖ਼ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਦੇ ਸਾਥੀ

ਆਤਮਾ ਸਿੰਘ ਦੀ ਅਚਨਚੇਤੀ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਸੀ ਐਮੀ ਸੀ ਹਸਪਤਾਲ ਲੁਧਿਆਣਾ ਨੂੰ ਮੈਡੀਕਲ ਕਾਰਜਾਂ ਦੇ ਵਾਸਤੇ ਸੌਪ ਦਿੱਤਾ ਤੇ ਉਹਨਾਂ ਦੀਆਂ ਅੱਖਾਂ ਪੁਨਰਜੋਤ ਹਸਪਤਾਨ ਨੂੰ ਦਾਨ ਕੀਤੀਆਂ ਗਈਆਂ ਅਜਿਹਾ ਕਰਨ ਪਿਛੇ ਸੁਸਾਇਟੀ ਦੀ ਵਿਚਾਰਧਾਰਾ ਨੂੰ ਪ੍ਰਫੁਲਤ ਕਰਨਾ ਅਤੇ ਲੋਕਾਂ ਨੂੰ ਵਿਗਿਆਨ ਪੱਖ ਤੋਂ ਸਰੀਰ ਦੀ ਸਹੀ ਵਰਤੋਂ ਕਰਨਾ ਅਤੇ ਵਾਤਾਵਰਨ ਪੱਖੀ ਵੀ ਵਧੀਆ ਸੁਨੇਹਾ ਦੇਣਾ ਸੀ ਕਿਉਂਕਿ ਅੱਜ ਕੱਲ ਇੱਕ ਮਿਰਤਕ ਸਰੀਰ ਦਾ ਦਾਹ ਸੰਸਕਾਰ ਵਾਸਤੇ ਢਾਈ ਤੋਂ ਤਿੰਨ ਕਵੰਟਲ ਤੱਕ ਲੱਕੜ ਦੀ ਜਰੂਰਤ ਪੈਂਦੀ ਹੈ. ਜੋ ਕਿ ਰੁੱਖਾਂ ਦੀ ਘਟ ਰਹੀ ਸੰਖਿਆ ਦੇ ਕਾਰਣ ਬਾਲਣ ਦੀ ਵੀ ਸਮੱਸਿਆ ਹੈ ਤੇ ਇਸ ਦੇ ਨਾਲ ਹੀ ਵਾਯੂ ਪਰਦੂਸ਼ਣ ਵੀ ਹੁੰਦਾ ਹੈ ਅਤੇ ਉਸ ਤੋਂ ਬਾਅਦ ਰਾਖ ਤੇ ਹੱਡੀਆਂ ਜਲ ਪ੍ਰਵਾਹ ਕਰਨ ਤੇ ਪਾਣੀ ਵੀ ਪ੍ਰਰਦੂਸਤ ਹੁੰਦਾ ਹੈ.

 ਤਰਕਸ਼ੀਲ ਆਗੂ ਜਸਵਿੰਦਰ ਸਿੰਘ ਨੇ ਸਾਥੀ ਨੂੰ ਯਾਦ ਕਰਦਿਆਂ ਕਿਹਾ ਕਿ ਸਾਡੇ ਇਕ ਬਹੁਤ ਹੀ ਹੋਣਹਾਰ ਸਾਥੀ ਦੇ ਸਦੀਵੀ ਵਿਛੋੜੇ ਕਾਰਣ ਤਰਕਸ਼ੀਲ ਸੁਸਾਇਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਇਸ ਦੇ ਨਾਲ ਹੀ ਪਰਿਵਾਰ ਨੂੰ ਵੀ ਉਹਨਾਂ ਦਾ ਵਿਛੋੜਾ ਅਸਿਹ ਹੈ. ਪਰ ਇਸ ਸਮੇਂ ਪਰਿਵਾਰ ਨੇ ਉਹਨਾਂ ਦੀ ਤਰਕਸ਼ੀਲ ਸੋਚ ਤੇ ਪਹਿਰਾ ਦੇ ਕੇ ਉਹਨਾਂ ਦੇ ਮ੍ਰਿਤਕ ਕਿਰਿਆਕਰਮ ਦੀ ਥਾਂ ਹਸਪਤਾਲ ਨੂੰ ਖੋਜ ਕਾਰਜਾਂ ਲਈ ਦੇਣਾ ਉਹਨਾਂ ਦਾ

ਸਲਾਂਘਾਯੋਗ ਕਦਮ ਹੈ. ਇਸ ਦੇ ਨਾਲ ਹੀ ਸਾਡਾ ਤਰਕਸ਼ੀਲ ਸਾਥੀਆਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਵੀ ਇਹ ਹੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਤਰ੍ਹਾਂ ਤਰਕਸ਼ੀਲ ਤੇ ਵਿਗਿਆਨਕ ਸੋਚ ਤੇ ਪਹਿਰਾ ਦੇਈਏ. ਕਿਸਾਨ ਆਗੂ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਆਤਮਾ ਸਿੰਘ ਇਕੱਲਾ ਤਰਕਸ਼ੀਲ ਆਗੂ ਹੀ ਨਹੀਂ ਸੀ ਇਹ ਹੋਰਨਾਂ ਕਿਸਾਨ ਤੇ ਇਨਕਲਾਬੀ ਜਥੇਬੰਦੀਆਂ ਵਿੱਚ ਵੀ ਵਿਚਰਦਾ ਰਿਹਾ ਉਸ ਦੀ ਇਹ ਸੋਚ ਸੀ ਕਿ ਉਪਰ ਨਰਕ-ਸਵਰਗ ਕੋਈ ਨਹੀਂ ਸਗੋਂ ਧਰਤੀ ਨੂੰ ਸਵਰਗ ਬਣਾਉਂਣ ਲਈ ਅਗਹਾਂਵਧੂ ਜਥੇਬੰਦੀਆਂ ਸੰਘਰਸ ਕਰ ਰਹੀਆਂ ਹਨ ਤੇ ਉਹਨਾਂ ਦਾ ਸਾਥ ਦੇ ਹੀ ਅਜਿਹਾ ਕੀਤਾ ਜਾ ਸਕਦਾ ਪਰ ਕਰਪੋਰੇਟ ਤੇ ਮੌਜੂਦਾ ਹਾਕਮ ਇਹ ਨਹੀਂ ਚਾਹੁੰਦੇ. ਇਸ ਕਰਣ ਤਰਕਸ਼ੀਲ ਆਗੂ ਤੇ 295 ਦੇ ਲਾ ਕੇ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਤੇ ਹੋਰ ਬੁਧੀਜੀਵੀਆਂ ਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ. ਜਿਸ ਵਾਸਤੇ ਲੋਕਾਂ ਨੂੰ ਸੁਚੇਤ ਕਰਨ ਲਈ ਸੰਘਰਸ ਹੋਰ ਤੇਜ਼ ਕੀਤਾ ਜਾਵੇਗਾ. ਇਹ ਹੀ ਵਿਛੜੇ ਆਗੂ ਆਤਮਾ ਸਿੰਘ ਵਾਸਤੇ ਸੱਚੀ ਸਰਧਾਂਜਲੀ ਹੋਵੇਗੀ. ਇਸ ਦੇ ਬਾਅਦ ਕਸ਼ਤੂਰੀ ਲਾਲ ਨੇ ਕਿਹਾ ਕਿ ਮੇਰੀ ਆਤਮਾ ਸਿੰਘ ਤੇ ਇਹਨਾਂ ਦੇ ਪਰਿਵਾਰ ਨਾਲ ਬਹੁਤ ਪੁਰਾਣੀ ਸਾਂਝ ਹੈ. ਆਤਮਾ ਸਿੰਘ ਆਪਣੇ ਨੌਕਰੀ ਦੇ ਸ਼ੁਰੂਆਤੀ ਸਮੇਂ ਤੋਂ ਹੀ ਵਰਕਰਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਸੀ ਜਿਸ ਕਾਰਣ ਉਸ ਨੂੰ ਨੌਕਰੀ ਵਿੱਚ ਵੀ ਸਮੱਸਿਆਵਾਂ ਆਈਆਂ. ਇਸ ਦੇ ਬਾਵਜੂਦ ਉਹ ਤਰਕਸ਼ੀਲਤਾ ਦੇ ਨਾਲ ਨਾਲ ਜਮਹੂਰੀ ਅਧਿਕਾਰ ਸਭਾ ਤੇ ਹੋਰ ਅਗਾਂਹਵਧੂ ਜਥੇਬੰਦੀਆਂ 'ਚ ਵਿਚਰਿਆ. ਸਾਡਾ ਸਮਾਜ ਕਿਰਤੀ ਲੋਕਾਂ ਦੇ ਆਸਰੇ ਖੜਾ ਹੈ, ਪਰ ਕਿਰਤੀਆਂ ਦੀ ਹਰ ਪਾਸੇ ਤੋਂ ਹੋ ਰਹੀ ਲੁੱਟ ਤੋਂ ਬਚਾਉਂਣ ਤੇ ਉਹਨਾਂ ਨੂੰ ਜਾਗਰੁਕ ਕਰਨ ਵਾਲਿਆਂ ਵਾਸਤੇ ਹੁਣ ਸਮਾਂ ਚਣੌਤੀਪੂਰਣ ਹੈ ਤੇ ਸਾਨੂੰ ਇਹ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਣ ਵਾਸਤੇ ਲੋਕਾਂ ਦੀਆਂ ਸਮੱਸਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਚੇਤਨ ਕਰਨਾ ਵੀ ਬਹੁਤ ਜਰੂਰੀ ਹੈ ਤਾਂ ਕਿ ਉਹ ਸਾਡੀ ਧਿਰ ਬਣ ਸਕਣ.

ਅੰਤ ਵਿੱਚ ਸੂਬਾ ਅਗੂ ਰਜਿੰਦਰ ਭਦੌੜ ਨੇ ਕਿਹਾ ਕਿ ਆਤਮਾ ਸਿੰਘ ਦਾ ਵਿਛੋੜਾ ਜਿਥੇ ਪਰਿਵਾਰ ਲਈ ਅਸਿਹ ਹੈ ਉਥੇ ਤਰਕਸ਼ੀਲ ਸੁਸਾਇਟੀ ਵਾਸਤੇ ਵੀ ਬਹੁਤ ਵੱਡਾ ਘਾਟਾ ਹੈ. ਉਹ ਅਜਿਹਾ ਸਖ਼ਸ ਸੀ ਕਿ ਜੋ ਪਰਿਵਾਰ ਤੇ ਆਈਆਂ ਮੁਸਕਲਾਂ ਦੇ ਸਮੇਂ ਵੀ ਅਡੋਲ ਰਿਹਾ ਤੇ ਤਰਕਸ਼ੀਲ ਸਰਗਰਮੀਆਂ ਖਾਸ਼ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਸਮੇਂ ਬਹੁਤ ਸਰਗਰਮੀ ਨਾਲ ਕੰਮ ਕਰਦਾ ਰਿਹਾ ਤੇ ਲੁਧਿਆਣਾ ਜ਼ੋਨ ਵਿੱਚ ਬਹੁਤ ਸਮੇਂ ਤੋ ਹੀ ਸਰਗਰਮ ਆਗੂ ਰਿਹਾ. ਇਸ ਦੇ ਨਾਲ ਹੀ ਪਰਿਵਾਰ ਨੇ ੳਹਨਾਂ ਦੇ ਮਿਰਤਕ ਸਰੀਰ ਨੂੰ ਹਸਪਤਾਲ ਨੂੰ ਦੇ ਕੇ ਆਤਮਾ ਸਿੰਘ ਦੇ ਕੰਮਾਂ ਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ. ਉਹਨਾਂ ਦੇ ਇਸ ਯਤਨ ਨਾਲ ਸਮਾਜ ਵਿੱਚ ਵੀ ਚੰਗੀ ਪਿਰਤ ਨੂੰ ਵਾਧਾ ਮਿਲੇਗਾ. ਇਸ ਦੇ ਨਾਲ ਹੀ  ਤਰਕਸੀਲ ਸਾਥੀਆਂ ਨੂੰ ਪਰਿਵਾਰਕ ਮਿਲਣੀਆਂ ਕਰਕੇ ਆਪਸੀ ਸਾਂਝਾਂ ਪੱਕੀਆਂ ਕਰਨ ਦੀ ਲੋੜ ਹੈ ਤਾਂ ਕਿ ਔਖ ਦੀ ਘੜੀ ਵਿੱਚ ਦੁਖ ਦਰਦ ਵੰਡਾਇਆ ਜਾ ਸਕੇ. ਕਨੇਡਾ ਦੀ ਤਰਕਸ਼ੀਲ ਜਥੇਬੰਦੀ ਦੇ ਆਗੂ ਬਲਦੇਵ ਰਹਿਪਾ ਨੇ ਆਤਮਾ ਸਿੰਘ ਨੂੰ ਸਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਆਤਮਾ ਸਿੰਘ ਇੱਕ ਸਰਗਰਮ ਤਰਕਸ਼ੀਲ ਆਗੂ ਸੀ. ਉਸ ਦੇ ਪ੍ਰਵਾਰ ਨੇ ਵੀ ਉਹਨਾਂ ਦੇ ਕੰਮਾਂ ਦੀ ਪ੍ਰਰੋੜਤਾ ਕੀਤੀ ਤੇ ਸਹਿਯੋਗ ਦਿੱਤਾ. ਸਾਡੇ ਹੋਰ ਤਰਕਸ਼ੀਲ ਸਾਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਪਰਿਵਾਰ ਸਮੇਤ ਤਰਕਸ਼ੀਲ ਗਤੀਵਿਧੀਆਂ 'ਚ ਸ਼ਾਮਿਲ ਹੋਣ ਤਾਂ ਕਿ ਤਰਕਸ਼ੀਲਤਾ ਦੇ ਨਾਲ ਨਾਲ ਪਰਿਵਾਰਕ ਸਾਝਾਂ ਵੀ ਪਰਫੁਲਿਤ ਹੋਣ ਤੇ ਤਰਕਸ਼ੀਲਤਾ ਦੀਆਂ ਜੜ੍ਹਾਂ ਸਮਾਜ ਵਿੱਚ ਪਕੇਰੀਆਂ ਹੋਣ.

ਇਸ ਸਮੇਂ ਮਨਜੀਤ ਘਣਗਸ ਨੇ ਇਕ ਵਧੀਆ ਸਮਾਜਿਕ ਸੁਨੇਹਾ ਦਿੰਦਾ ਗੀਤ 'ਮੇਰੇ ਮਰਨ ਤੇ ਪੁਤਰ, ਮੇਰੀ ਲਾਸ ਨਾ ਜਲਾਇਓ.... ' ਪੇਸ਼ ਕੀਤਾ. ਆਤਮਾ ਸਿੰਘ ਦੇ ਬੇਟੇ ਡਾ ਅਮਰਜੀਤ ਸਿੰਘ ਨੇ ਅਤਮਾ ਸਿੰਘ ਦੇ ਪਰਿਵਾਰ ਪ੍ਰਤੀ ਨਿਭਾਏ ਫਰਜਾਂ ਤੇ ਚਾਨਣਾ ਪਾਉਂਦਿਆ ਕਿਹਾ ਮੇਰੇ ਪਾਪਾ ਇਹ ਸਿਖਿਆ ਦਿੰਦੇ ਸਨ ਕਿ ਉਹ ਪੜਾਈ ਕਰੋ ਕਿ ਜੋ ਤੁਹਡੇ ਜੀਵਨ ਦੀ ਬੇਹਤਰੀ ਦੇ ਨਾਲ ਸਮਾਜ ਵਿੱਚ ਵੀ ਯੋਗਦਾਨ ਪਾ ਸਕੇ ਤੇ ਉਹ ਹਮੇਸ਼ਾ ਹੀ ਸਮਾਜ ਦੇ ਕੰਮਾਂ ਵਸਤੇ ਯਤਨਸ਼ੀਲ ਰਹਿੰਦੇ ਸਨ. ਇਸ ਦੇ ਨਾਲ ਹੀ ਉਹ ਆਪ ਵੀ ਨਸ਼ਿਆਂ ਤੋਂ ਰਹਿਤ ਰਹੇ ਤੇ ਸਾਨੂੰ ਵੀ ਇਸ ਬਾਰੇ ਸੁਚੇਤ ਕਰਦੇ ਰਹੇ. ਇਸ ਸਮੇਂ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਤਰਕਸ਼ੀਲ ਸਾਥੀਆਂ ਨੇ ਪਰਿਵਾਰਾਂ ਸਮੇਤ ਸਮੂਲੀਅਤ ਕੀਤੀ. ਜਿੰਨਾਂ ਵਿੱਚ ਉਪਰੋਕਤ ਦੇ ਇਲਾਵਾ, ਮਾ ਭਜਨ ਸਿੰਘ ਕਨੇਡਾ, ਸੁਮੀਤ ਸਿੰਘ, ਜੋਗਿੰਦਰ ਕੁਲੇਵਾਲ, ਸੱਤਪਾਲ ਸਲੋਹ, ਸੁਖਦੇਵ ਫਗਵਾੜਾ, ਸੁਖਵਿੰਦਰ ਬਾਗਪੁਰ, ਮਾ ਰਜਿੰਦਰ ਜੰਡਿਆਲੀ, ਸ਼ਮਸੇਰ ਨੂਰਪੁਰੀ, ਹਰਚੰਦ ਭਿੰਡਰ, ਕਰਤਾਰ ਸਿੰਘ ਵੀਰਾਨ, ਬਲਵਿੰਦਰ ਸਿੰਘ, ਕਮਲਜੀਤ ਸਿੰਘ, ਸੁਖਦੇਵ ਸਿੰਘ, ਮੋਹਨ ਬਡਲਾ ਅਤੇ ਕਰਨੈਲ ਸਿੰਘ ਅਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ.