ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

 ਲਾਕਡਾਉਨ ਨੂੰ ਕਰੜਾ ਨਹੀ ਤਰਕਸੰਗਤ ਬਨਾਉਣ ਦੀ ਲੋੜ 

ਮੁਹਾਲੀ,13 ਮਈ (ਡਾ. ਮਜੀਦ ਆਜਾਦ): ਕਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਜਦੋਂ ਇੱਕਠੇ ਬੈਠਣਾ ਮੀਟਿੰਗ ਕਰਨਾ ਖਤਰਨਾਕ ਹੋਗਿਆ ਹੈ ਅਜਿਹੇ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੁਹਾਲੀ  ਵਲੋਂ ਮਾਸਿਕ ਮੀਟਿੰਗ ਆਨਲਾਇਨ ਗੁੱਗਲ ਮੀਟ ਤੇ ਇਸ ਗੱਲ ਤੇ ਚਰਚਾ ਕੀਤੀ ਗਈ ਕਿ ਜਦੋਂ ਅੱਜ ਹਾਲਾਤ

ਬਦਲ ਗਏ ਹਨ ਅਤੇ ਲੋਕਾਂ ਨੂੰ ਮਿਲਕੇ ਸੰਵਾਦ ਰਚਾਉਣਾ ਮੁਸ਼ਕਿਲ ਹੋ ਗਿਆ ਹੈ ਤਾਂ ਅਜਿਹੇ ਵਿੱਚ ਲੋਕਾਂ ਦੀ ਵਿਗਿਆਨਕ ਜਾਗਰੂਕਤਾ ਦਾ ਕਾਰਜ ਵੀ ਬੰਦ ਨਹੀ ਕੀਤਾ ਜਾ ਸਕਦਾ, ਸਗੋਂ ਇਸ ਮੌਕੇ ਲੋਕਾਂ ਨੂੰ ਹੋਰ ਵੀ ਜਾਗਰੂਕਤਾ ਦੀ ਲੋੜ ਹੈ.

ਮੀਟਿੰਗ ਵਿੱਚ ਗੱਲ ਕਰਦਿਆਂ ਇਕਾਈ ਦੇ ਮੁਖੀ ਜਸਵੰਤ ਮੋਹਾਲੀ ਨੇ ਕਿਹਾ ਕਿ ਭਾਵੇਂ ਸਰਕਾਰ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਚੰਗੇ ਉਪਰਾਲੇ ਕਰ ਰਹੀ ਹੈ ਪ੍ਰੰਤੂ ਫਿਰ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਗਰੀਬ ਕਮਜੋਰ ਮਜਦੂਰ ਕਿਸਾਨ ਵਰਗ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਿਆ ਜਾਵੇ. ਸੀਨੀਅਰ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਏ ਲਾਕਡਾਉਨ ਨੂੰ ਤਰਕਸੰਗਤ ਬਨਾਇਆ ਜਾਣਾ ਜਰੂਰੀ ਹੈ, ਜਿਵੇਂ ਆਪਣੀ ਕਾਰ ਵਿੱਚ ਬਿਨਾ ਮਾਸਕ ਦੇ ਬੈਠੇ ਵਿਅਕਤੀ ਦਾ ਚਲਾਨ ਕੱਟਣਾ ਜਿਹੇ ਤੁਗਲਕੀ ਫਰਮਾਨ ਨਾ ਜਾਰੀ ਕੀਤੇ  ਜਾਣ.

ਇਸ ਮੌਕੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਡਾ.ਮਜੀਦ ਆਜਾਦ ਨੇ ਕਿਹਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਵਲੋਂ ਸੇਹਤ ਖੇਤਰ ਨੂੰ ਵਿਕਸਤ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ. ਅੱਜ ਵੀ ਕਰੋਨਾ ਤੋ ਬਿਨਾ ਹੋਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ. ਨਿੱਜੀ ਹਸਪਤਾਲ ਲੋਕਾਂ ਨੂੰ ਲੁੱਟ ਰਹੇ ਹਨ. ਉਹਨਾਂ ਮੰਗ ਕੀਤੀ ਕਿ ਕਰੋਨਾ ਮਹਾਂਮਾਰੀ ਸਬੰਧੀ  ਲੋਕਾਂ ਨੂੰ ਡਰਾਕੇ ਮੀਡੀਆ ਰਾਹੀਂ ਗੈਰਵਿਗਿਆਨਕ ਪ੍ਰਚਾਰ ਕਰ ਰਹੇ  ਟੀਵੀ ਚੈਨਲਾਂ ਸਮੇਤ ਬਾਬਿਆਂ ਤੇ ਨਕੇਲ ਵੀ ਕਸੀ ਜਾਵੇ.

ਇਸ ਮੌਕੇ ਆਮ ਲੋਕਾਂ ਲਈ ਨਿਰਦੇਸ਼ ਜਾਰੀ ਕਰਦਿਆਂ ਤਰਕਸ਼ੀਲਾਂ ਨੇ ਕਿਹਾ ਹੈ ਕਿ ਲੋਕ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਕੇ ਸਾਵਧਾਨੀਆਂ ਦਾ ਪਾਲਣ ਕਰਨ. ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾ ਗੁਰਮੇਲ ਲੁਧਿਆਣਾ, ਲੈਕਚਰਾਰ ਸੁਰਜੀਤ, ਇਕਬਾਲ ਸਿੰਘ, ਗੋਰਾ ਹੋਸ਼ਿਆਰਪੁਰੀ, ਜਸਵਿੰਦਰ ਸਿੰਘ, ਡਾ. ਮਜੀਦ ਆਜਾਦ,  ਸਮਸ਼ੇਰ , ਗੁਰਤੇਜ ਸਿੰਘ, ਅਮਰੀਕ ਭਬਾਤ ਆਦਿ ਵੀ ਹਾਜ਼ਰ ਸਨ.

 

 

 

powered by social2s