ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਸਰਕਾਰੀ ਕਾਲਜ ਅਮਰਗੜ ਵਿਖੇ ਤਰਕਸ਼ੀਲ ਸੈਮੀਨਾਰ ਹੋਇਆ

ਮਲੇਰਕੋਟਲਾ, 1 ਫਰਵਰੀ (ਸਰਾਜ ਅਨਵਰ): ਸਰਕਾਰੀ ਕਾਲਜ ਅਮਰਗੜ ਵਿਖੇ ਚੱਲ ਰਹੇ ਸੱਤ ਰੋਜਾ ਐਨ ਐਸ ਐਸ ਕੈਂਪ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਦੁਆਰਾ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨਾਲ `ਵਿਗਿਆਨਕ ਸੋਚ` ਪ੍ਰਤੀ ਸੰਵਾਦ

ਰਚਾਇਆ ਗਿਆ. ਕੈਂਪ ਦੀ ਸ਼ੁਰੂਆਤ ਕਾਲਜ ਦੇ ਵਾਇਸ-ਪ੍ਰਿੰਸੀਪਲ ਪ੍ਰੋ. ਜਗਜੀਤ ਸਿੰਘ ਵਲੋਂ ਤਰਕਸ਼ੀਲ ਟੀਮ ਨੂੰ ਜੀ ਆਇਆ ਕਹਿੰਦਿਆਂ ਕੀਤੀ ਗਈ.

ਸੈਮੀਨਾਰ ਵਿੱਚ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਡਾ. ਮਜੀਦ ਆਜਾਦ ਨੇ ਕਿਹਾ ਕਿ ਕਦੇ ਵੀ ਕਿਤੇ ਵੀ ਕਰਾਮਾਤਾਂ ਨਹੀਂ ਵਾਪਰਦੀਆਂ, ਇਹ ਸਿਰਫ ਪਰਚਾਰੀਆਂ ਜਾਂਦੀਆ ਹਨ, ਭੂਤ-ਪ੍ਰੇਤ, ਜਿੰਨ, ਚੁੜੇਲ, ਆਤਮਾ, ਜਾਦੂ ਆਦਿ ਦੀ ਕੋਈ ਹੋਂਦ ਨਹੀਂ ਹੈ, ਇਹ ਸਿਰਫ ਮਨ ਦੇ ਡਰ ਹਨ ਜਿਹੜੇ ਬਚਪਨ ਤੋਂ ਸੁਣੇ ਸੁਨਾਏ ਗਏ ਝੂਠ ਹਨ, ਇਹਨਾਂ ਤੋਂ ਮੁਕਤ ਹੋਣ ਦੀ ਜਰੂਰਤ ਹੈ. ੳਹਨਾਂ ਅੱਗੇ ਕਿਹਾ ਕਿ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ, ਇਸ ਲਈ ਜੇਕਰ ਕਿਸੇ ਵੀ ਦੇਸ਼, ਕੌਮ ਜਾਂ ਵਿਆਕਤੀ ਨੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਵਿਗਿਆਨ ਚੇਤਨਾ ਜਰੂਰ ਪ੍ਰਾਪਤ ਕਰਨੀ ਪਵੇਗੀ. ਇਸ ਲਈ ਅੱਜ ਲੋੜ ਹੈ ਕਿ ਧਰਮਾਂ, ਜਾਤਾਂ, ਰੰਗਾ-ਨਸਲਾਂ ਆਦਿ ਤੋਂ ਉੱਪਰ ਉੱਠਕੇ ਮਨੁੱਖ ਜਗਤ ਦੀ ਗੱਲ ਕੀਤੀ ਜਾਵੇ.

ਵਿਦਿਆਰਥੀਆਂ ਵਲੋਂ ਮੁੱਖ ਬੁਲਾਰੇ ਪਾਸੋਂ ਬਹੁਤ ਸਾਰੇ ਸਵਾਲ ਪੁਛੇ ਗਏ, ਜਿਸ ਤੇ ਤਰਕਸ਼ੀਲ ਆਗੂ ਵਲੋਂ ਤਸੱਲੀਬਖਸ ਜਵਾਬ ਦਿੱਤੇ ਗਏ. ਇਸ ਮੌਕੇ ਕਰਵਾਈ ਗਈ ਪ੍ਰਤੀਯੋਗਤਾ `ਸੱਭ ਤੋਂ ਵਧੀਆ ਸਵਾਲ` ਤਹਿਤ ਵਲੰਟੀਅਰ `ਜੋਤੀ` ਨੂੰ ਸਨਮਾਨਿਤ ਕੀਤਾ ਗਿਆ. ਇਸ ਸਬੰਧੀ ਤਰਕਸ਼ੀਲ ਟੀਮ ਵਿੱਚ ਆਏ ਸਰਾਜ ਅਨਵਰ ਵਲੋਂ ਜਾਦੂ ਦੇ ਟਰਿੱਕ ਦਿਖਾਉਂਦਿਆ ਜਾਦੂ ਦਾ ਪਰਦਾਫਾਸ਼ ਕੀਤਾ ਗਿਆ. ਸਮਾਗਮ ਦੇ ਅੰਤ ਵਿੱਚ ਸ਼ਾਂਤੀ ਤਾਰਾ ਕਾਲਜ ਦੇ ਵਾਇਸ-ਪ੍ਰਿੰਸੀਪਲ ਸਮੇਤ ਪ੍ਰੋ. ਕਮਲਜੀਤ ਸਿੰਘ ਅਤੇ ਲਾਇਬਰੇਰੀਅਨ ਸਈਅਦ ਅਹਿਮਦ ਆਦਿ ਵਲੋਂ ਨਵੇਂ ਵਰ੍ਹੇ ਦਾ ਤਰਕਸ਼ੀਲ ਕੈਲੰਡਰ ਰਲੀਜ ਕੀਤਾ ਗਿਆ.