ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਤਰਕਸ਼ੀਲਾਂ ਵੱਲੋਂ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ

ਸਾਹਿਤ ਨਾਲ ਸੁਖਾਵੇਂ ਰੁਖ ਤੁਰੇਗਾ ਸਮਾਜ: ਲੱਖੇਵਾਲੀ

ਮੁਕਤਸਰ, 8 ਮਈ (ਬੂਟਾ ਸਿੰਘ ਵਾਕਫ਼): ਤਰਕਸ਼ੀਲ ਸਾਹਿਤ ਨਾਲ ਭਰਮ-ਭੁਲੇਖਿਆਂ ਵਿਚ ਫਸੇ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ ਇਸ ਆਸ਼ੇ ਦੀ ਪੂਰਤੀ ਲਈ ਪੰਜਾਬ ਦੀ ਤਰਕਸ਼ੀਲ ਲਹਿਰ ਲਗਾਤਾਰ ਯਤਨਸ਼ੀਲ ਹੈ. ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਨੇ

ਚੰਗੇਰੀਆਂ ਕਦਰਾਂ-ਕੀਮਤਾਂ ਲਈ ਵਿਗਿਆਨਕ ਚੇਤਨਾ ਦੇ ਪਾਸਾਰ ਵਿਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਫਾਜਿਲਕਾ ਜੋਨ ਦੀ ਮੀਟਿੰਗ ਵਿਚ ਜੁੜੇ ਵੱਖ ਵੱਖ ਇਕਾਈਆਂ ਦੇ ਤਰਕਸ਼ੀਲ ਆਗੂਆਂ ਨੂੰ ਸੰਬੋਧਨ ਕਰਦਿਆਂ ਕੀਤਾ. ਉਨ੍ਹਾਂ ਆਖਿਆ ਕਿ ਵਿਗਿਆਨ ਦੇ ਯੁਗ ਵਿਚ ਅੰਧ-ਵਿਸ਼ਵਾਸ਼ਾਂ ਦਾ ਕੂੜ ਪ੍ਰਚਾਰ ਅਸਹਿਣਯੋਗ ਹੈ. ਮੀਟਿੰਗ ਵਿਚ ਮੁਕਤਸਰ ਲੱਖੇਵਾਲੀ ਇਕਾਈ ਤੋਂ ਇਲਾਵਾ ਅਬੋਹਰ, ਮੰਡੀ ਲਾਧੂਕਾ, ਗੁਰੂਹਰਸਹਾਏ ਤੇ ਫਾਜਿਲਕਾ ਇਕਾਈਆਂ ਦੇ ਤਰਕਸ਼ੀਲ ਆਗੂਆਂ ਨੇ ਸ਼ਮੂਲੀਅਤ ਕੀਤੀ. ਜੋਨ ਮੁਖੀ ਕੁਲਜੀਤ ਡੰਗਰਖੇੜਾ ਨੇ ਸੂਬਾਈ ਡੈਲੀਗੇਟ ਇਜਲਾਸ ਵਿਚ ਜੋਨ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਸਾਰੇ ਜਾ ਰਹੇ ਤਰਕਸ਼ੀਲ ਭਵਨ ਲਈ ਸਹਿਯੋਗ ਵਾਸਤੇ ਹੋਰ ਹੰਭਲਾ ਮਾਰਨ ਦਾ ਸੱਦਾ ਦਿੱਤਾ. ਮੀਟਿੰਗ ਵਿਚ ਹਾਜ਼ਰ ਤਰਕਸ਼ੀਲ ਆਗੂਆਂ ਨੇ ਕੋਟ ਫੱਤਾ ਬਲੀ ਕਾਂਡ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕਰਦਿਆਂ ਪੰਜਾਬ ਵਿਚ ਮਹਾਂਰਾਸ਼ਟਰ ਦੀ ਤਰਜ਼ ਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ ਕੀਤੀ. ਤਰਕਸ਼ੀਲ ਸਾਹਿਤ ਵੈਨ ਦੇ ਸਫ਼ਰ, ਇਕਾਈਆਂ ਦੀਆਂ ਸਰਗਰਮੀਆਂ ਤੇ ਲੋਕਾਂ ਦੀ ਤਰਕਸ਼ੀਲ ਸਾਹਿਤ ਨਾਲ ਸਾਂਝ ਪਾਉਣ ਦੇ ਮੁੱਦਿਆਂ ਤੇ ਬੋਲਦਿਆਂ ਬੂਟਾ ਸਿੰਘ ਵਾਕਫ਼, ਭਗਤ ਸਿੰਘ ਚਿਮਨੇਵਾਲਾ ਤੇ ਡਾ. ਸੁਖਚੈਨ ਚੱਕ ਸੈਦੋਕੇ ਨੇ ਆਖਿਆ ਕਿ ਸਮਾਜ ਵਿਚੋਂ ਅਗਿਆਨਤਾ ਤੇ ਭਰਮ-ਭੁਲੇਖਿਆਂ ਦੇ ਖਾਤਮੇ ਲਈ ਤਰਕਸ਼ੀਲ ਸਾਹਿਤ ਦਾ ਲੋਕਾਂ ਤੱਕ ਪੁੱਜਣਾ ਬਹੁਤ ਜਰੂਰੀ ਹੈ ਜਿਸ ਲਈ ਤਰਕਸ਼ੀਲ ਸਾਹਿਤ ਵੈਨ ਪਿੰਡ ਪਿੰਡ ਜਾ ਕੇ ਆਪਣਾ ਰੋਲ ਬਾਖ਼ੂਬੀ  ਅਦਾ ਕਰ ਰਹੀ ਹੈ. ਜੋਨ ਦੀ ਮੀਟਿੰਗ ਵਿਚ ਬੋਲਦਿਆਂ ਪਰਮਿੰਦਰ ਖੋਖਰ ਨੇ ਆਖਿਆ ਕਿ ਬਿਜਲਈ ਮੀਡੀਆ ਵੱਲੋਂ ਕੀਤੇ ਜਾ ਰਹੇ ਅੰਧ-ਵਿਸ਼ਵਾਸ਼ਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਲਈ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਤਰਕਸ਼ੀਲ ਵਿਚਾਰਾਂ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ. ਮੀਟਿੰਗ ਦੌਰਾਨ ਗਿਆਨ ਵਿਗਿਆਨ ਤੇ ਚਿੰਤਨ ਦੀ ਆਵਾਜ਼ ਮੈਗਜ਼ੀਨ ‘‘ਤਰਕਸ਼ੀਲ’ ਦਾ ਨਵਾਂ ਅੰਕ ਵੀ ਰਿਲੀਜ਼ ਕੀਤਾ ਗਿਆ.