ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਸੰਸਾਰ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਲੋੜ: ਗੁਰਮੀਤ ਖਰੜ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਖਰੜ ਨੇ ਨਵੇਂ ਆਗੂਆਂ ਦੀ ਚੋਣ ਕੀਤੀ

ਖਰੜ, 3 ਅਪ੍ਰੈਲ  (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਵੱਲੋਂ ਦੋ-ਸਾਲਾ ਸ਼ੈਸਨ 2017-2019 ਵਾਸਤੇ ਮੈਂਬਰਸ਼ਿਪ ਵੰਡਣ ਦਾ ਕਾਰਜ ਆਰੰਭਿਆ ਹੋਇਆ ਹੈ. ਇਸ ਲੜੀ ਤਹਿਤ ਅੱਜ ਤਰਕਸ਼ੀਲ ਇਕਾਈ ਖਰੜ ਵੱਲੋਂ

ਜੋਨਲ ਆਗੂ ਜਰਨੈਲ ਕ੍ਰਾਂਤੀ ਦੀ ਦੇਖ-ਰੇਖ ਵਿੱਚ ਆਪਣੇ ਮੈਂਬਰਾਂ ਨੂੰ ਮੈਂਬਰਸਿਪ ਦੇਕੇ ਇਕਾਈ ਦੇ ਆਗੂਆਂ ਦੀ ਚੋਣ ਕੀਤੀ ਗਈ. ਜਿਸ ਵਿੱਚ ਸਾਰੇ ਮੈਂਬਰਾਂ ਦੁਆਰਾ ਸਰਬਸੰਮਤੀ ਨਾਲ਼ ਮਾਸਟਰ ਜਰਨੈਲ ਸਹੌੜਾਂ ਨੂੰ ਜਥੇਬੰਦਕ ਮੁਖੀ, ਬਿਕਰਮਜੀਤ ਸੋਨੀ ਨੂੰ ਵਿੱਤ ਵਿਭਾਗ ਮੁਖੀ, ਕੁਲਵਿੰਦਰ ਨਗਾਰੀ ਨੂੰ ਮੀਡੀਆ ਮੁਖੀ, ਸੁਜਾਨ ਬਡਾਲ਼ਾ ਨੂੰ ਸੱਭਿਆਚਾਰਿਕ ਵਿਭਾਗ ਮੁਖੀ, ਜਗਵਿੰਦਰ ਸਿੰਬਲ਼ਮਾਜਰਾ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਚੁਣਿਆ ਗਿਆ. ਇਸ ਮੌਕੇ ਜਰਨੈਲ ਕ੍ਰਾਂਤੀ ਨੇ ਚੁਣੀ ਹੋਈ ਨਵੀਂ ਟੀਮ ਨੂੰ ਵਧਾਈ ਦੇਣ ਦੇ ਨਾਲ਼-ਨਾਲ਼ ਆਹੁਦੇਦਾਰਾਂ ਨੂੰ ਜਿੰਮੇਵਾਰੀਆਂ ਦਾ ਅਹਿਸਾਸ ਕਰਾਉਂਦਿਆਂ ਕਿਹਾ ਕਿ ਤਰਕਸ਼ੀਲਾਂ ਦੇ ਰਸਤੇ ਦੀਆਂ ਚੁਣੌਤੀਆਂ ਦਿਨੋ-ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਹਨ. ਇਸ ਕਰਕੇ ਸਾਨੂੰ ਅਜਿਹੀ ਨਵੀਂ ਅਤੇ ਨਰੋਈ ਸੋਚ ਨਾਲ਼ ਲੈਸ ਆਗੂਆਂ ਦੀ ਲੋੜ ਹੈ ਜੋ ਮੁਸ਼ਕਿਲਾਂ ਨੂੰ ਅਵਸਰਾਂ ਵਿੱਚ ਬਦਲਣ ਅਤੇ ਹਨੇਰਿਆਂ ਤੋਂ ਪਾਰ ਵੇਖਣ ਦੀ ਸਮਰੱਥਾ ਰੱਖਦੇ ਹੋਣ. ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਮੈਂਬਰ ਬਣਨ ਦੀਆਂ ਸ਼ਰਤਾਂ ਦੱਸਦਿਆਂ ਉਨਾਂ ਕਿਹਾ ਕਿ ਤਰਕਸ਼ੀਲ ਬਣਨ ਲਈ ਵਿਗਿਆਨਿਕ-ਸੋਚ ਦਾ ਧਾਰਨੀ ਹੋਣਾ ਜਰੂਰੀ ਸਰਤ ਹੈ ਕਿਉਂਕਿ ਕਿ ਜਿਸ ਯੁੱਗ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਯੁੱਗ ਵਿਗਿਆਨ ਦਾ ਹੈ.

ਇਸ ਮੌਕੇ ਹਾਜ਼ਰ ਚੰਡੀਗੜ ਜੋਨ ਦੇ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਨਿਰਣਾ ਕਰਨਾ ਪਵੇਗਾ ਕਿ ਅਸੀਂ ਜੀਵਨ ਅਤੇ ਸੰਸਾਰ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣਾ ਹੈ ਜਾਂ ਕਿਸਮਤਵਾਦੀ ਤੀਰ-ਤੁੱਕਿਆਂ ਵਿੱਚ ਹੀ ਫਸੇ ਰਹਿਣਾ ਹੈ. ਕਿਸਮਤਵਾਦੀ ਫਲਸਫੇ ਨੇ ਮਨੁੱਖੀ ਸਮਾਜ ਨੂੰ ਅਖੌਤੀ ‘‘ਸਤਿਯੁੱਗ’ ਤੋਂ ਡਿੱਗਦਾ ਹੋਇਆ ‘‘ਕਲਯੁੱਗ’ ਤੱਕ ਨਿੱਘਰਦਾ ਪ੍ਰਚਾਰਿਆ ਹੈ ਜਦਕਿ ਵਿਗਿਆਨ ਨੇ ਮਨੁੱਖ ਨੂੰ ਗੁਫਾਵਾਂ ਵਿੱਚੋਂ ਨਿਕਲ਼ ਕੇ ਚੰਦ-ਤਾਰਿਆਂ ਵੱਲ ਵਧਦਾ ਦਰਸਾਇਆ ਹੈ. ਹੁਣ ਫੈਸਲਾ ਸਾਨੂੰ ਕਰਨਾ ਹੈ ਕਿ ਅਸੀਂ ਅਤੀਤਮੁਖੀ ਹੋਣਾ ਹੈ ਜਾਂ ਭਵਿੱਖਵਾਦੀ ? ਉਨਾਂ ਸਵਾਲ ਕੀਤਾ ਕਿ ਜਿਹੜਾ ਫਲਸਫਾ ਮਨੁੱਖ ਨੂੰ ਪਾਪੀ, ਨਿਰਆਸਰਾ, ਬਲਹੀਣ ਆਦਿ ਗਰਦਾਨਦਾ ਹੈ ਉਹ ਮਨੁੱਖਤਾ-ਪੱਖੀ ਕਿਵੇਂ ਹੋ ਸਕਦਾ ਹੈ ? 

 ਇਸ ਮੌਕੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਤਰਕਸ਼ੀਲਤਾ ਇੱਕ ਸੋਚ ਅਤੇ ਜੀਵਨਜਾਚ ਦਾ ਨਾਂ ਹੈ ਇਸ ਕਰਕੇ ਕੋਈ ਵੀ ਸਧਾਰਨ ਇਨਸਾਨ ਤਰਕਸ਼ੀਲ ਬਣ ਸਕਦਾ ਹੈ. ਇਸ ਮੀਟਿੰਗ ਵਿੱਚ ਭੁਪਿੰਦਰ ਮਦਨਹੇੜੀ, ਬੀਬੀ ਰਣਧੀਰ ਕੌਰ ਸੰਤੇਮਾਜਰਾ, ਕਰਮਜੀਤ ਸਕਰੁੱਲਾਂਪੁਰੀ, ਸੁਰਿੰਦਰ ਸਿੰਬਲ਼ਮਾਜਰਾ, ਚਰਨਜੀਤ ਆਦਿ ਮੈਂਬਰ ਹਾਜਰ ਸਨ.