ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਧਰਤੀ ਤੇ ਜੀਵਨ ਦੀ ਸ਼ੁਰੂਆਤ ਵਿੱਚ ਕਿਸੇ ਰੱਬੀ ਸ਼ਕਤੀਦਾ ਕੋਈ ਕੋਈ ਹੱਥ ਨਹੀਂ : ਡਾ. ਢੀਂਡਸਾ

ਮਾਲੇਰਕੋਟਲਾ, 8 ਫਰਵਰੀ (ਸਰਾਜ ਅਨਵਰ): ਸਾਖਰ ਸਮਾਜ ਅੰਦਰ ਉਸਾਰੂ ਬਹਿਸ ਨੂੰ ਬੜਾਵਾ ਦੇਣ ਲਈ ਅਤੇ ਲੋਕਾਂ ਨੂੰ ਵਿਗਿਆਨ ਸਬੰਧੀ ਜਿਗਿਆਸਾ ਪੈਦਾ ਕਰਨ ਲਈ, ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਕੋਟਲਾ ਵਲੋਂ ਇਥੇ ਇੱਕ ਗੋਸ਼ਟੀ ‘ਜੀਵ ਵਿਕਾਸ ਅਤੇ ਅੰਧ ਵਿਸਵਾਸ’ਦੇ ਵਿਸ਼ੇ ਅਧੀਨ ਸਥਾਨਕ ਲੈਂਗੂਏਜ ਪੋਆਇਂਟ

ਸੈਂਟਰ ਮਾਲੇਰਕੋਟਲਾ ਵਿਖੇ ਕਰਵਾਈ ਗਈ. ਗੋਸ਼ਟੀ ਦੀ ਸ਼ੁਰੂਆਤ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੁਆਰਾ ਵਿਸ਼ੇ ਸਬੰਧੀ ਮੁੱਢਲੀ ਜਾਨਕਾਰੀ ਮੁਹੱਈਆ ਕਰਵਾਕੇ ਕੀਤੀ ਗਈ. ਗੋਸ਼ਟੀ ਵਿੱਚ ਮੁੱਖ ਬੁਲਰੇ ਦੇ ਰੂਪ ਵਿੱਚ ਸ਼ਾਮਲ ਹੋਏ ਡਾ. ਅਵਤਾਰ ਸਿੰਘ ਢੀਂਡਸਾ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਹਰੇਕ ਮਨੁੱਖ ਵਿੱਚ ਨਵੀਆਂ ਚੀਜਾਂ ਨੂੰ ਜਾਨਣ ਦੀ ਜਿਗਿਆਸਾ ਹੁੰਦੀ ਹੈ, ਇਸੇ ਜਾਨਣ ਦੀ ਜਿਗਿਆਸਾ ਨੇ ਮਨੁੱਖ ਨੂੰ ਇਤਿਹਾਸ ਅਤੇ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਕਾਰਕਾਂ ਨੂੰ ਸਮਝਣ ਵਿੱਚ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ, ਅਤੇ ਅੱਜ ਦਾ ਮਨੁੱਖ ਕੁਦਰਤ ਉਪਰ ਆਪਣਾ ਗਲਬਾ ਸਥਾਪਤ ਕਰਨ ਵਿੱਚ ਕਾਮਯਾਬ ਹੋ ਸਕਿਆ ਹੈ. ਉਹਨਾਂ ਅੱਗੇ ਕਿਹਾ ਕਿ ਧਰਮ ਅਤੇ ਵਿਗਿਆਨ ਦਾ ਕੋਈ ਟਕਰਾਉ ਨਹੀਂ ਹੈ, ਜਿੱਥੇ ਧਰਮ ਮਨੁੱਖ ਨੂੰ ਸਮਾਜ ਦੀ ਸਾਂਝੇ-ਸਭਿਆਚਾਰ ਨਾਲ ਜੋੜਦਾ ਹੈ, ਉਥੇ ਵਿਗਿਆਨ ਸਮਾਜ ਦੀਆਂ ਲੋੜਾਂ ਦੀ ਪੂਰਤੀ ਕਰਦਾ ਹੈ.

ਗੋਸ਼ਟੀ ਦੇ ਵਿਸ਼ੇ ਤੇ ਬੋਲਦਿਆਂ ਡਾ. ਢੀਂਡਸਾ ਨੇ ਕਿਹਾ ਧਰਤੀ ਤੇ ਜੀਵਨ ਦੀ ੳਤਪਤੀ  ਵਿੱਚ ਕਿਸੇ ‘ਰੱਬ ਜਿਹੀ ਮਹਾਨ ਗੈਬੀ ਸ਼ਕਤੀ’ਦਾ ਕੋਈ ਕੋਈ ਰੋਲ ਨਹੀਂ ਹੈ, ਸਗੋਂ ਇਹ ਇੱਕ ਵਿਗਿਆਨਕ ਵਰਤਾਰਾ ਸੀ. ਧਰਤੀ ਤੇ ਜੀਵਨ ਦੀ ਸ਼ੁਰੂਆਤ ਕਰੋੜਾਂ ਸਾਲ ਪਹਿਲਾਂ ਸਮੁੰਦਰ ਵਿੱਚ ਇੱਕ ਸੈਲੀ ਜੀਵ ਦੇ ਰੂਪ ਵਿੱਚ ਹੋਈ, ਜਿਥੋਂ ਕਰੋੜਾਂ ਸਾਲਾਂ ਦੇ ਸਮੇਂ ਵਿੱਚ ਇਹ ਜੀਵ ਅੱਜ ਦੀਆਂ ਵੱਖ ਜੀਵਾਂ ਦੀਆਂ ਪ੍ਰਾਣੀਆਂ ਦੇ ਰੂਪ ਵਿੱਚ ਵਿਕਸਤ ਹੋਏ ਹਨ, ਇਸ ਤਹਿਤ ਅੰਡੇ ਦੇਣ ਵਾਲੇ ਜਾਨਵਰ ਅਤੇ ਪੰਛੀ ਇੱਕ ਦੂਸਰੇ ਦੇ ਨੇੜਲੇ ਰਿਸ਼ਤੇਦਾਰ ਹਨ, ਅਤੇ ਬੱਚਿਆਂ ਨੂੰ ਜਨਮ ਦੇਣ ਵਾਲੇ ਜਾਨਵਰ ਆਪਸੀ ਨੇੜਲੇ ਪੂਰਵਜ ਹਨ, ਜਦਕਿ ਇਹ ਦੋਵੇਂ ਕਿਸਮਾਂ (ਅੰਡੇ ਦੇਣ ਵਾਲੇ ਅਤੇ ਬੱਚੇ ਦੇਣ ਵਾਲੇ) ਅੱਗੋਂ ਸਾਂਝੇ ਪੂਰਵਜ ਤੋਂ ਹੀ ਵਿਕਸਤ ਹੋਈਆਂ ਹਨ.

ਇਸ ਪ੍ਰੋਗਰਾਮ ਵਿੱਚ ਵਿਸੇਸ਼ ਤੌਰ ਤੇ ਸ਼ਾਮਲ ਹੋਏ ਤਰਕਸ਼ੀਲ ਸੁਸਾਇਟੀ ਜੋਨ ਲੁਧਿਆਣਾ ਦੇ ਮੀਡੀਆ ਮੁਖੀ ਦਲਵੀਰ ਕਟਾਣੀ ਨੇ ਕਿਹਾ ਕਿ ਧਰਮ ਗਰੰਥ ਇੱਕ ਆਮ ਜਾਨਕਾਰੀ ਅਤੇ ਨੈਤਿਕ ਸਿਖਿਅਵਾਂ ਦਾ ਸਰੋਤ ਤਾਂ ਮੰਨੇ ਜਾ ਸਕਦੇ ਹਨ, ਪ੍ਰੰਤੂ ਇਹਨਾਂ ਨੂੰ ਪਰਮ-ਸੱਚ ਮੰਨਿਆ ਜਾਣਾ ਸਹੀ ਨਹੀਂ ਹੈ. ਸਾਰੇ ਧਰਮ ਪੂਜਾ ਤੇ ਜੋਰ ਦਿੰਦੇ ਹਨ, ਜਦਕਿ ਪੂਜਾ ਦੁਆਰਾ ਨਾ ਕਦੇ ਕੋਈ ਚੀਜ ਪੈਦਾ ਕੀਤੀ ਜਾ ਸਕੀ ਹੈ, ਅਤੇ ਨਾ ਹੀ ਪੈਦਾ ਕੀਤੀ ਜਾ ਸਕਦੀ ਹੈ.

ਗੋਸ਼ਟੀ ਦੌਰਾਨ ਮਨਜੀਤ ਤਿਆਗੀ, ਟਕਵਿੰਦਰ ਸਿੰਘ ਅਜਾਦ, ਮੋਹਨ ਬਡਲਾ, ਇਫਤਾ, ਮੇਜਰ ਸਿੰਘ ਸੋਹੀ ਦੁਆਰਾ ਵੀ ਭਾਗ ਲਿਆ ਗਿਆ ਅਤੇ ਅੰਤ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੁਖੀ ਉਸ਼ਵਿੰਦਰ ਰੁੜਕਾ ਦੁਆਰਾ ਸ਼ਾਮਲ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ. ਗੋਸ਼ਟੀ ਨੂੰ ਸਫਲ ਬਨਾੳਣ ਵਿੱਚ ਮੋਹਨ ਬਡਲਾ, ਦਰਬਾਰਾ ਸਿੰਘ ਉਕਸੀ, ਮਜੀਦ ਦਲੇਲਗੜ, ਸਰਬਜੀਤ ਧਲੇਰ, ਸਰਾਜ ਅਨਵਰ ਆਦਿ ਨੇ ਵਿਸੇਸ਼ ਤੌਰ ਤੇ ਯੋਗਦਾਨ ਪਾਇਆ.