ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਜੀਵ ਵਿਕਾਸ ਅਤੇ ਅੰਧ-ਵਿਸਵਾਸ ਵਿਸ਼ੇ 'ਤੇ ਮਾਲੇਰਕੋਟਲਾ ਵਿਖੇ ਗੋਸ਼ਟੀ 7 ਨੂੰ

ਮਾਲੇਰਕੋਟਲਾ, 5 ਫਰਵਰੀ (ਸਰਾਜ ਅਨਵਰ): ਸਮਾਜ ਵਿੱਚ ਵਿਗਿਆਨ ਦਾ ਪ੍ਰਚਾਰ ਕਰਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਵਿੱਚ ਆਪਣਾ ਇੱਕ ਵਿਸੇਸ਼ ਅਧਾਰ ਰੱਖਦੀ ਹੈ. ਇਸ ਦੁਆਰਾ ਵਿੱਢੀ ਮੁਹਿੰਮ ਨੇ ਲੋਕਾਂ ਦੀ ਸੋਚ ਵਿੱਚ ਲਾਜਮੀ ਤੌਰ ਤੇ ਇੱਕ ਤਬਦੀਲੀ ਲਿਆਂਦੀ ਹੈ. ਇਸੇ ਦਿਸ਼ਾ ਵਿੱਚ

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਇੱਕ ਗੋਸ਼ਟੀ ਜੀਵ-ਵਿਕਾਸ ਅਤੇ ਅੰਧ-ਵਿਸਵਾਸਦੇ ਵਿਸ਼ੇ 'ਤੇ ਕਾਰਵਾਈ ਜਾ ਰਹੀ ਹੈ, ਇਸ ਗੋਸ਼ਟੀ ਦੇ ਮੁੱਖ ਬੁਲਾਰੇ ਡਾ. ਅਵਤਾਰ ਸਿੰਘ ਢੀਂਡਸਾ ਹੋਣਗੇ. ਇਹ ਗੋਸ਼ਟੀ ‘ਲੈਂਗੂਏਜ ਪੁਆਇਂਟ ਕੰਪਿਊਟਰ ਕੇਂਦਰ’ ਨੇੜੇ ਬਸ ਸਟੈਂਡ,  ਮਾਲੇਰਕੋਟਲਾ ਵਿਖੇ 10 ਵਜੇ 7 ਫਰਵਰੀ ਦਿਨ ਐਤਵਾਰ  ਨੂੰ ਕਰਵਾਈ ਜਾ ਰਹੀ ਹੈ. ਇਕਾਈ ਮਲੇਰਕੋਟਲਾ ਦੇ ਮੀਡੀਆ ਮੁਖੀ ਸਰਾਜ ਅਨਵਰ ਨੇ ਦੱਸਿਆ ਕਿ ਜੀਵ-ਵਿਕਾਸ ਦੇ ਵਿਸ਼ੇ ਤੇ ਪ੍ਰਚੱਲਿਤ ਗਲਤ ਜਾਣਕਾਰੀ ਨੇ ਅੰਧ-ਵਿਸਵਾਸ ਲਈ ਜਰਖੇਜ ਜਮੀਨ ਦਾ ਕੰਮ ਕੀਤਾ ਹੈ. ਇਸ ਕਰਕੇ ਇਸ ਵਿਸ਼ੇ ਤੇ ਸੁਸਾਇਟੀ ਦੁਆਰਾ ਸਾਰਥਕ ਬਹਿਸ ਕਰਵਾਉਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ.