ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਦੇਸ਼ ਦਾ ਮੌਜੂਦਾ ਰਾਜਨੀਤਿਕ ਪ੍ਰਬੰਧ ਲੋਕਤੰਤਰਿਕ ਤਾਨਾਸ਼ਾਹੀ: ਡਾ. ਨਰੇਂਦਰ ਨਾਇਕ

‘ਦੇਸ਼ ਦਾ ਫਿਰਕੂ ਮਾਹੌਲ-ਇੱਕ ਤਰਕਸ਼ੀਲ ਨਜਰੀਆ’ ਵਿਸ਼ੇ ਤੇ ਹੋਇਆ ਸੈਮੀਨਾਰ

ਮੋਹਾਲੀ, 30 ਦਸੰਬਰ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵੱਲੋਂ ਅੱਜ 'ਦੇਸ਼ ਦਾ ਫਿਰਕੂ ਮਾਹੌਲ- ਇੱਕ ਤਰਕਸ਼ੀਲ ਨਜਰੀਆ' ਵਿਸ਼ੇ ਤੇ ਸੈਮੀਨਾਰ ਇੱਥੋਂ ਦੇ ਬਾਲ ਭਵਨ ਵਿਖੇ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਡਾ. ਨਰੇਂਦਰ ਨਾਇਕ, ਪ੍ਰਧਾਨ, ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨਸ

(ਫਿਰਾ) ਸਨ. ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਦੇਸ਼ ਵਿੱਚ ਅਸਹਿਣਸ਼ੀਲਤਾ ਦਾ ਮਾਹੌਲ ਵਧਿਆ ਹੈ. ਪ੍ਰਸਿੱਧ ਵਿਚਾਰਕ ਡਾ. ਦਾਭੋਲਕਰ, ਐਮ.ਐਮ. ਕਲਬੁਰਗੀ ਅਤੇ ਗੋਬਿੰਦ ਪਨਸਾਰੇ ਵਰਗੇ ਵਿਦਵਾਨਾਂ ਨੂੰ ਸਿਰਫ ਇਸ ਕਰਕੇ ਮਾਰਿਆ ਗਿਆ ਕਿਉਂਕਿ ਉਹ ਅੰਧਵਿਸ਼ਵਾਸ਼ਾਂ ਖਿਲਾਫ ਬੋਲਦੇ ਸਨ, ਲਿਖਦੇ ਸਨ. ਉਹਨਾਂ ਕਿਹਾ ਕਿ ਦਾਦਰੀ ਘਟਨਾ ਵੀ ਲੋਕਤੰਤਰਿਕ ਤਾਨਾਸ਼ਾਹੀ ਦਾ ਸ਼ਿਖਰ ਸੀ. ਵਿਗਿਆਨਿਕ ਵਿਚਾਰਾਂ ਦੇ ਪ੍ਰਚਾਰ ਲਈ ਆਪਣੀ ਨੌਕਰੀ ਤਿਆਗ ਦੇਣ ਵਾਲੇ ਡਾ. ਨਰੇਂਦਰ ਨਾਇਕ ਨੇ ਕਿਹਾ ਕਿ ਰਿਪਰੋਟ ਇਹ ਕਹਿੰਦੀ ਹੈ ਕਿ ਦਾਦਰੀ ਘਟਨਾ ਵਿੱਚ ਬੇਰਿਹਮੀ ਨਾਲ ਕਤਲ ਕੀਤੇ ਗਏ ਇਖਲਾਕ ਦੇ ਘਰੋਂ ਮਿਲਣ ਵਾਲਾ ਮਾਸ ਗਊ ਦਾ ਮਾਸ ਨਹੀਂ ਸੀ ਪਰ ਜੇਕਰ ਇਹ ਗਊ ਦਾ ਮਾਸ ਹੁੰਦਾ ਤਾਂ ਕੀ ਇਹ ਕਤਲ ਜਾਇਜ ਸੀ? ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਉਹ ਤੈਅ ਕਰੇ ਕਿ ਲੋਕਾਂ ਨੇ ਕੀ ਖਾਣਾ ਹੈ ਤੇ ਕੀ ਪਾਉਣਾ ਹੈ. ਡਾ. ਨਾਇਕ ਨੇ ਕਿਹਾ ਕਿ ਸ਼ਾਹਰੁਖ ਖਾਨ ਦੀ ਫਿਲਮ ਨਾ ਦੇਖਣ ਦੇਣਾ ਵੀ ਅਸਹਿਣਸ਼ੀਲਤਾ ਦੀ ਨਿਸ਼ਾਨੀ ਹੈ ਅਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ. ਉਹਨਾਂ ਕਿਹਾ ਕਿ ਇਹ ਸਾਰਾ ਕੁੱਝ ਸ਼ਾਹਰੁਖ ਦੇ ਅਸਹਿਣਸ਼ੀਲਤਾ ਵਾਲੇ ਬਿਆਨ ਕਰਕੇ ਕੀਤਾ ਗਿਆ. ਉਹਨਾਂ ਕਿਹਾ ਕਿ ਕਿਹੜੇ ਇਨਸਾਨ ਨੇ ਕੀ ਦੇਖਣਾ ਹੈ, ਕੀ ਖਾਣਾ ਹੈ ਇਹ ਉਸ ਇਨਸਾਨ ਦੀ ਮਰਜੀ ਹੈ, ਕਿਸੇ ਧਰਮ ਦੀ ਨਹੀਂ. ਉਹਨਾਂ ਕਿਹਾ ਕਿ ਘਰ ‘ਚ ਪੂਜਾ ਕਰਨਾ ਹਰੇਕ ਦਾ ਅਧਿਕਾਰ ਹੈ ਪਰ ਧਰਮ ਮੰਦਰਾਂ, ਮਸੀਤਾਂ, ਗੁਰਦਵਾਰਿਆਂ ਦੇ ਅੰਦਰ ਹੋਣਾ ਚਾਹੀਦਾ ਹੈ, ਸੜਕਾਂ ‘ਤੇ ਨਹੀਂ. ਉਹਨਾਂ ਦੇਸ਼ ਵਿੱਚ ਵੱਧ ਰਹੀ ਅਖੌਤੀ ਕਰਾਮਾਤੀ ਬਾਬਿਆਂ ਦੀ ਗਿਣਤੀ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨਹੁੰ ਘਸਾਉਣ ਨਾਲ ਨਾ ਕਿਸੇ ਦੇ ਵਾਲ ਕਾਲੇ ਹੋਏ ਅਤੇ ਨਾ ਵਧੇ. ਉਹਨਾਂ ਕਿਹਾ ਕਿ ਇਹ ਅਖੌਤੀ ਕਰਾਮਾਤੀ ਬਾਬੇ ਆਪਣੀ ਸ਼ਕਤੀ ਰਾਹੀਂ ਵਿਆਪਮ ਵਰਗੇ ਘੁਟਾਲਿਆਂ ਨੂੰ ਨੰਗਾ ਕਿਉਂ ਨਹੀਂ ਕਰਦੇ, ਸਵਿੱਸ ਬੈਂਕਾਂ ਦੇ ਖਾਤਿਆਂ ਦੇ ਨੰਬਰ ਕਿਉਂ ਨਹੀਂ ਦੱਸਦੇ. ਉਹਨਾਂ ਕਿਹਾ ਕਿ ਐਵਾਰਡ ਵਾਪਸ ਕਰਨ ਵਾਲੇ ਸਾਹਿਤਕਾਰਾਂ ਦਾ ਉਹ ਸਮਰਥਨ ਕਰਦੇ ਹਨ ਅਤੇ ਇਸ ਦਾ ਮਕਸਦ ਸਿਰਫ ਸਰਕਾਰ ਨੂੰ ਸੁਨੇਹਾ ਦੇਣਾ ਸੀ. ਉਹਨਾਂ ਕਿਹਾ ਕਿ ਜਿੰਨਾ ਕਿਸੇ ਨੂੰ ਧਾਰਮਿਕ ਹੋਣ ਦਾ ਹੱਕ ਹੈ ਓਨਾ ਹੀ ਲੋਕਾਂ ਨੂੰ ਨਾਸਤਿਕ ਹੋਣ ਦਾ ਵੀ ਹੱਕ ਹੈ. ਬਿਨਾਂ ਸਥਾਪਿਤ ਮਾਨਤਾਵਾਂ ਤੋਂ ਵੀ ਜੀਵਿਆ ਜਾਇਆ ਜਾ ਸਕਦਾ ਹੈ. ਉਹਨਾਂ ਹਾਜ਼ਰ ਤਰਕਸ਼ੀਲਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਨਾਸਤਿਕਤਾਵਾਦੀ ਪਛਾਣ ਨੂੰ ਜਨਤਕ ਕਰਦਿਆਂ ਲੋਕਾਂ ਵਿੱਚ ਕੰਮ ਕਰਨਾ ਚਾਹੀਦਾ ਹੈ.

ਸੈਮੀਨਾਰ ਦੌਰਾਨ ਡਾ. ਨਾਇਕ ਨੇ ਦੇਸ਼ ਵਿੱਚ ਚੱਲ ਰਹੀ ਮਿੱਡਬਰੇਨ ਐਕਟੀਵੇਸ਼ਨ ਦੀ ਅਖੌਤੀ ਕਰਾਮਾਤ ਦਾ ਵੀਡੀਓ ਰਾਹੀਂ ਪਰਦਾਫਾਸ਼ ਵੀ ਕੀਤਾ. ਇਸ ਦੌਰਾਨ ਸਵਾਲਾਂ-ਜਵਾਬਾਂ ਦਾ ਦੌਰ ਵੀ ਚੱਲਿਆ. ਇਸ ਮੌਕੇ ਫਿਰਾ ਦੇ ਖਜਾਨਚੀ ਹਰਚੰਦ ਭਿੰਡਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਗੁਰਮੀਤ ਖਰੜ, ਰਾਮ ਕੁਮਾਰ, ਅਜੀਤ ਪ੍ਰਦੇਸੀ, ਜਸਵੰਤ ਮੁਹਾਲੀ ਅਤੇ ਤਰਕਸ਼ੀਲ ਪੱਥ (ਹਿੰਦੀ) ਦੇ ਸੰਪਾਦਕ ਗੁਰਮੀਤ ਸਿੰਘ ਵੀ ਵਿਸ਼ੇਸ ਤੌਰ ਤੇ ਹਾਜ਼ਰ ਸਨ.