‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਵਿਸ਼ੇ ਤੇ ਸੈਮੀਨਾਰ 4 ਅਕਤੂਬਰ ਨੂੰ

ਮਾਲੇਰਕੋਟਲਾ, 2 ਅਕਤੂਬਰ (ਡਾ. ਮਜੀਦ ਅਜਾਦ): ਧਰਮ, ਜਾਤ ਅਤੇ ਨਸਲ ਦੇ ਆਧਾਰ ਤੇ ਮਨੁੱਖਤਾ ਦਾ ਬਹੁਤ ਖੂਨ ਬਹਾਇਆ ਜਾ ਚੁੱਕਾ ਹੈ. ਮੌਜੂਦਾ ਸਮੇਂ ਵਿੱਚ ਵੀ ਇਹ ਵਰਤਾਰਾ ਘੱਟ ਨਹੀਂ ਹੋਇਆ ਹੈ, ਸਗੋਂ ਸੁਆਰਥੀ ਤੱਤਾਂ ਦੁਆਰਾ ਵੱਖ ਵੱਖ ਤਰੀਕਿਆਂ ਨਾਲ ਮਨੁੱਖ ਦਾ ਸਨਮਾਨਯੋਗ ਜੀਵਨ ਜਿਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ. ਆਮ

ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦੀ ਮਾਲੇਰਕੋਟਲਾ ਵਲੋਂ ਇੱਕ ਸੈਮੀਨਾਰ ‘'ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ' ਦੇ ਵਿਸ਼ੇ ਅਧੀਨ ਇੱਥੇ ਕਾਰਨੈਟ ਕੈਫੇ, ਮਾਲੇਰਕੋਟਲਾ ਵਿਖੇ ਮਿਤੀ 4 ਅਕਤੂਬਰ ਨੂੰ 10 ਵਜੇ  ਕਰਵਾਇਆ ਜਾ ਰਿਹਾ ਹੈ. ਇਸ ਵਿਸ਼ੇ ਤੇ ਮੁੱਖ ਬੁਲਾਰੇ ਕਾਮਰੇਡ ਕਸ਼ਮੀਰ  ਹੋਣਗੇ.

ਇਸ ਸਬੰਧੀ ਪ੍ਰੈਸ ਦੇ ਨਾਮ ਨੋਟ ਜਾਰੀ ਕਰਦਿਆਂ ਡਾ. ਮਜੀਦ ਅਜਾਦ ਨੇ ਕਿਹਾ ਕਿ ਰਾਜਨੀਤਕ ਲੋਕਾਂ ਦੁਆਰਾ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਦੇ ਸੈਕੂਲਰ ਢਾਂਚੇ ਨੂੰ ਕੁਚਲਕੇ ਧਾਰਮਿਕ ਘੱਟ ਗਿਣਤੀਆਂ ਵਿੱਚ ਸਹਿਮ ਪੈਦਾ ਕੀਤਾ ਜਾ ਰਿਹਾ ਹੈ, ਅਤੇ ਸਾਜਸ਼ਾਂ ਤਹਿਤ ਫਿਰਕੂ ਦੰਗੇ ਭੜਕਾਏ ਜਾ ਰਹੇ ਹਨ. ਭਾਰਤ ਦੇ ਸੈਕੂਲਰ ਢਾਂਚੇ ਨੂੰ ਕੇਵਲ ਤਾਂ ਹੀ ਬਚਾਇਆ ਹੈ ਜੇਕਰ ਇਨਸਾਫ ਪਸੰਦ ਲੋਕ ਇਸ ਵਾਸਤੇ ਹੰਭਲਾ ਮਾਰਣਗੇ. ਇਸ ਵਾਸਤੇ ਇਹ ਸੈਮੀਨਾਰ ਇੱਕ ਛੋਟਾ ਜਿਹਾ ਉਪਰਾਲਾ ਹੈ. ਆਮ ਜਨਤਾ ਨੂੰ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਖੁੱਲਾ ਸੱਦਾ ਹੈ.