ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ

ਮਾਲੇਰਕੋਟਲਾ, 8 ਸਤੰਬਰ (ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ  ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰਿਆ ਹੈ ਅਤੇ ਮੈਡੀਕਲ ਖੋਜਾਂ ਵਾਸਤੇ ਮ੍ਰਿਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ. ਇਸੇ ਲੜੀ ਵਿੱਚ ਇੱਕ ਅਹਿਮ ਕਾਰਜ

ਇੱਥੇ ਸਥਾਨਕ ਪੰਜਾਬ ਰਾਜ ਬਿਜਲੀ ਬੋਰਡ ਦੇ ਐਸ.ਡੀ.ਓ. ਸ. ਜਸਵਿੰਦਰ ਸਿੰਘ ਦੇ 85 ਸਾਲਾ ਪਿਤਾ ਸ. ਗੁਰਦੇਵ ਸਿੰਘ ਲਸੋਈ (ਰਿਟਾਇਰਡ ਅਧਿਆਪਕ) ਦੇ ਅੱਜ ਉਹਨਾਂ ਦੀ  ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਉਹਨਾਂ ਦੀਆਂ ਅੱਖਾਂ ਅਤੇ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ. ਉਹਨਾਂ ਕਿਹਾ ਕਿ ਬਾਪੂ ਜੀ ਤਰਕਸ਼ੀਲ ਵਿਚਾਰਾਂ ਨਾਲ ਓਤ-ਪੋਤ ਸਨ.

ਇਸ ਕਾਰਜ ਵਾਸਤੇ ਨੇਤਰ ਦਾਨ ਲਈ ਡਾ.ਰਮੇਸ਼ ਦੀ ਅਗਵਾਈ ਵਿੱਚ ਪੁਨਰਜੋਤ ਕੇਂਦਰ ਲੁਧਿਆਣਾ ਦੀ ਟੀਮ ਵਲੋਂ ਬਾਪੂ ਜੀ ਦੀਆਂ  ਅੱਖਾਂ ਲਈਆਂ ਗਈਆਂ ਅਤੇ ਬਾਪੂ  ਜੀ ਦੇ ਸਰੀਰ ਦਾਨ ਲਈ ਉਹਨਾਂ ਦੀ ਮ੍ਰਿਤਕ ਦੇਹ ਸੀ.ਐਮ.ਸੀ. ਲੁਧਿਆਣਾ ਨੂੰ ਦਾਨ ਕੀਤੀ ਗਈ. ਬਾਪੂ ਜੀ ਦੇ ਮ੍ਰਿਤਕ ਸਰੀਰ ਨੂੰ ਉਹਨਾਂ ਦੇ ਜੱਦੀ ਪਿੰਡ ਲਸੋਈ ਤੋਂ ਅੈਂਬੂਲੈਂਸ ਵਿੱਚ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਕਾਫਲੇ ਦੇ ਰੂਪ ਵਿੱਚ ਪਰਿਵਾਰ ਵਲੋਂ ਵਿਦਾਇਗੀ ਦਿੱਤੀ ਗਈ.

ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰ ਕੋਟਲਾ ਦੇ ਆਗੂ ਡਾ. ਅਬਦੁਲ ਮਜੀਦ ਅਜਾਦ ਨੇ ਕਿਹਾ ਕਿ ਬਾਪੂ ਜੀ ਦੀਆਂ ਅੱਖਾਂ ਡਾਕਟਰਾਂ ਦੁਆਰਾ ਦੋ ਨੇਤਰਹੀਨ ਵਿਆਕਤੀਆਂ ਨੂੰ ਪਾਈਆਂ ਜਾਣਗੀਆਂ. ਜਿਸ ਨਾਲ ਉਹ ਵੀ ਸੰਸਾਰ ਨੂੰ ਦੇਖ ਸਕਣ ਦੇ ਯੋਗ ਹੋ ਸਕਣਗੇ. ਉਹਨਾਂ ਅੱਗੇ ਕਿਹਾ ਕਿ ਬਾਪੂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੀ.ਐਮ. ਸੀ. ਲੁਧਿਆਣਾ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ ਅਤੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ. ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਮਾਸਟਰ ਹਰੀ ਸਿੰਘ, ਡਾ. ਅਬਦੁਲ ਮਜੀਦ, ਹਰੀ ਸਿੰਘ ਰੋਹੀੜਾ, ਮੇਜਰ ਸਿੰਘ, ਦਲਵੀਰ ਕਟਾਣੀ,  ਮੋਹਨ ਬਡਲਾ, ਡਾ. ਪਵਿੱਤਰ ਅਮਰਗੜ ਨੇ ਵਿਸੇਸ਼ ਯੋਗਦਾਨ ਪਾਇਆ.