ਸੰਵਿਧਾਨ

ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੰਵਿਧਾਨ ਇਸ 'ਤੇ ਕਲਿਕ ਕਰਕੇ ਡਾਉਨਲੋਡ ਕਰੋ

ਤਰਕਸ਼ੀਲ ਸੁਸਾਇਟੀ ਪੰਜਾਬ (ਰਾਜਿ:) ਦਾ ਇਹ ਸੰਵਿਧਾਨ 2025 ਨੂੰ ਹੋਏ ਸੁਬਾਈ ਡੈਲੀਗੇਟ ਇਜਲਾਸ ਵਿੱਚ ਸੋਧਾਂ ਸਮੇਤ ਪਾਸ ਕੀਤਾ ਗਿਆ. ਮੈਂਬਰ ਬਣਨ ਲਈ ਫਰਾਮ ਵੀ ਇਸ ਦੇ ਨਾਲ ਹੈ.

 

ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਇੰਡੋ-ਕੈਨੇਡੀਅਨ ਤਰਕਸ਼ੀਲ ਲਹਿਰ ਦੇ ਮਹਿਬੂਬ ਬਾਈ ਅਵਤਾਰ ਦੀ ਯਾਦ ’ਚ ਸਤਿਕਾਰ ਸਮਾਗਮ ਹੋਇਆ

ਜਗਰਾਉਂ, 20 ਮਾਰਚ (ਹਰਚੰਦ ਭਿੰਡਰ); ਪੈਂਤੀ ਸਾਲ ਤੋਂ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਤਰਕਸ਼ੀਲ ਲਹਿਰ ਦੇ ਮੋਢੀ ਆਗੂ ਬਾਈ ਅਵਤਾਰ ਗਿੱਲ ਬੀਤੇ 14 ਮਾਰਚ 2026 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਵਸੀਅਤ ਮੁਤਾਬਿਕ ਉਨ੍ਹਾਂ ਦੀ ਮਿਰਤਕ ਦੇਹ ਪਰਿਵਾਰ ਵਲੋਂ ਈ ਐਸ ਆਈ ਹਸਪਤਾਲ ਅਤੇ ਕਾਲਜ ਲੁਧਿਆਣਾ ਵਿਖੇ 16 ਮਾਰਚ ਨੂੰ ਸੰਗੀਆਂ ਸਾਥੀਆਂ ਦੇ ਵੱਡੇ ਕਾਫ਼ਿਲੇ ਵਲੋਂ ਭੇਟ ਕਰ ਦਿੱਤੀ ਗਈ ਸੀ ਅਤੇ 20 ਮਾਰਚ ਨੂੰ ਉਨ੍ਹਾਂ ਦੀ ਯਾਦ ਵਿੱਚ ਪਰਿਵਾਰ ਵਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਦੀਪਕ ਪੈਲੇਸ ਵਿਖੇ ਸਤਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਵੈਸੇ ਇਹੀ 20 ਮਾਰਚ ਬਾਈ ਅਵਤਾਰ ਨੇ ਸਬੰਧਤ ਤਰਕਸ਼ੀਲ, ਇਨਕਲਾਬੀ ਅਤੇ ਹੋਰ ਸਾਥੀ ਆਗੂਆਂ ਨਾਲ ਮਿਲ ਕੇ ‘ਜੱਗ ਜਿਉਂਦਿਆਂ ਦੇ ਮੇਲੇ’ ਪ੍ਰੋਗਰਾਮ ਕਰਨ ਦੀ ਵਿਉਂਤ ਬਣਾਈ ਸੀ। ਪਰ ਅਚਨਚੇਤੀ ਉਹਨਾਂ ਦੀ ਸਿਹਤ ਇਕਦਮ ਖਰਾਬ ਹੋਣ ਕਾਰਣ ਕੁਝ ਦਿਨ ਹਸਪਤਾਲ ਦਾਖਲ ਰਹਿਣ ਤੋਂ ਬਾਆਦ 14 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਇਸ ਸਮੇਂ ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ ਅਤੇ ਜਸਵੰਤ ਜੀਰਖ ਦੀ ਮੰਚ ਸੰਚਾਲਨਾ ਹੇਠ ਸਭ‌ ਤੋ ਪਹਿਲਾਂ ਹਾਜ਼ਰ ਸੈਂਕੜੇ ਸਨੇਹੀਆਂ ਨੇ ਵਿਛੜੇ ਆਗੂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਤਿਕਾਰ ਭੇਟ ਕੀਤਾ। ਹਾਜ਼ਰੀਨ ਵਲੋਂ ਉਨ੍ਹਾਂ ਦੀ ਤਸਵੀਰ ਤੇ ਫੁੱਲ ਪੱਤੀਆਂ ਭੇਟ ਕਰਕੇ ਸ਼ਰਧਾਜਲੀ ਦਿੱਤੀ ਗਈ। ਸਭ ਤੋਂ ਪਹਿਲਾਂ ਕੈਨੇਡਾ ਵਸਦੇ ਬੱਚਿਆਂ ਵਲੋਂ" ਜ਼ਿੰਦਗੀ ਜ਼ਿੰਦਾਬਾਦ" ਦੇ ਸਿਰਲੇਖ ਹੇਠ ਤਿਆਰ ਕੀਤੇ ਸਲਾਈਡ ਸੋਅ ਰਾਹੀਂ ਬਾਈ ਅਵਤਾਰ ਦੀ ਸਮੁੱਚੀ ਜ਼ਿੰਦਗੀ ਨੂੰ ਤਸਵੀਰਾਂ ਰਾਹੀਂ ਬਿਆਨ ਕੀਤਾ ਗਿਆ, ਇਸ ਸੋਅ ਚ ਛੋਟੇ ਪੋਤਰੇ ਪੋਤਰੀਆਂ, ਦੋਹਤੇ, ਦੋਹਤੀਆਂ ਨੇ ਸੱਤ ਸਮੁੰਦਰੋ ਪਾਰ ਆਪਣੀਆਂ ਯਾਦਾਂ ਮਨੁੱਖਤਾ ਦੀ ਮੁਕਤੀ ਦੇ ਵਾਹਕ ਬਾਪੂ ਨਾਲ ਸਾਂਝੀਆਂ ਕੀਤੀਆਂ ਤਾਂ ਮਾਹੋਲ ਸੱਚਮੁੱਚ ਸੋਗਮਈ ਹੋ ਗਿਆ ਸੀ। ਉਪਰੰਤ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਜਗਸੀਰ ਜੀਦਾ, ਰਾਮ ਸਿੰਘ ਹਠੂਰ ਨੇ ਗੀਤ ਤੇ ਕਵੀਸ਼ਰੀਆਂ ਪੇਸ ਕੀਤੀਆਂ। ਕਸਤੂਰੀ ਲਾਲ ਨੇ ਬਾਈ ਅਵਤਾਰ ਦੀ ਪੰਸਦੀਦਾ ਕਵਿਤਾ "ਗੁਰੂ ਨਾਨਕ ਤੇ ਅੱਜ" ਨੂੰ ਤਰੁੰਨਮ ’ਚ ਗਾ ਕੇ ਮਾਹੌਲ ਬੰਨ ਦਿੱਤਾ। ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਤਰਕਸ਼ੀਲ ਲਹਿਰ ਦੇ ਆਗੂ ਬਲਦੇਵ ਰਹਿਪਾ, ਗੁਰਮੇਲ ਗਿੱਲ, ਰਜਿੰਦਰ ਭਦੌੜ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਪ ਲ ਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਕਿਸਾਨ ਆਗੂ ਸੁਦਾਗਰ ਸਿੰਘ ਗੁਰਬਾਣੀ, ਲੋਕ ਗਾਇਕ ਗਿੱਲ ਹਰਦੀਪ ਸ਼ਾਮਲ ਸਨ। ਬੁਲਾਰਿਆਂ ਨੇ ਬਾਈ ਅਵਤਾਰ ਗਿੱਲ ਦੀ ਸਮੁੱਚੀ ਜ਼ਿੰਦਗੀ ਨੂੰ ਸਮਾਜ ਚੋਂ ਅੰਧ ਵਿਸ਼ਵਾਸ, ਪਾਖੰਡਾਂ, ਪਿਛਾਖੜੀ ਸੋਚ ਖਿਲਾਫ ਜਦੋਜਹਿਦ ਦੀ ਸਫਲ ਤੇ ਗੋਰਵਮਈ ਗਾਥਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ਤੇ ਜਿੱਥੇ ਭਾਰਤੀ ਮਾਨਸਿਕ ਕੂੜ ਕਬਾੜ ਵੀ ਨਾਲ ਹੀ ਲੈ ਜਾਂਦੇ ਹਨ, ਦੀ ਸੋਚ ਬਦਲਣ ਲਈ ਬਾਈ ਅਵਤਾਰ ਨੇ ਨਾਟਕਾਂ, ਸੈਮੀਨਾਰਾਂ, ਗੋਸ਼ਟੀਆਂ ਦੀ ਨਿਰੰਤਰ ਲੜੀ ਚਲਾਈ। ਰਾਜਨੀਤਕ ਤੌਰ ਤੇ ਇਨਕਲਾਬੀ ਲਹਿਰ ਨਾਲ ਜੁੜ ਕੇ ਪੰਜਾਬ ਤੇ ਕੈਨੇਡਾ ’ਚ ਉਨ੍ਹਾਂ ਹਰ ਗਲਤ ਵਰਤਾਰੇ ਦਾ ਡੱਟ ਕੇ ਵਿਰੋਧ ਕੀਤਾ।

ਤਰਕਸ਼ੀਲ ਸੁਸਾਇਟੀ ਕੈਨੇਡਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਲੋਕ ਕਲਾ ਮੰਚ ਵਲੋਂ ਸਮੂਹ ਪਰਿਵਾਰ ਨੂੰ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਕ ਸਨਮਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਰਨਾਲਾ ਇਕਾਈ ਵਲੋਂ ਵੀ ਕੀਤਾ ਗਿਆ। ਸਨਮਾਨ ਪੱਤਰ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਪੜ੍ਹ ਕੇ ਸਾਂਝਾ ਕੀਤਾ। ਇਸ ਸਮਾਗਮ ਦੇ ਅੰਤਿਮ ਪੜਾਅ ਤੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਵਲੋਂ ਸੁਰਿੰਦਰ ਸ਼ਰਮਾ ਦਾ ਰਚਿਆ ਅਤੇ ਨਿਰਦੇਸ਼ਿਤ ਪਰਵਾਸ ਦੀਆਂ ਕਠਿਨਾਈਆਂ ਅਤੇ ਦੁਸ਼ਵਾਰੀਆਂ ਤੇ ਚੋਟ ਕਰਦਾ ਬੇਹੱਦ ਭਾਵਪੂਰਤ ਅਤੇ ਸੰਦੇਸ਼ਾਤਮਕ ਨਾਟਕ" ਦੋ ਰੋਟੀਆਂ" ਪੇਸ਼ ਕਰਕੇ ਵਾਹਵਾ ਹਾਸਲ ਕੀਤੀ। ਪਰਿਵਾਰ ਵਲੋਂ ਬੇਟੇ ਜਗਦੀਪ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂ ਕੇ, ਨਾਰਾਇਣ ਦੱਤ, ਨਰਭਿੰਦਰ, ਸਵਰਨ ਭੰਗੂ, ਬੂਟਾ ਸਿੰਘ ਮਹਿਮੁਦਪੁਰ, ਕਰਮਜੀਤ ਮਾਣੂੰਕੇ, ਤਰਕਸ਼ੀਲ ਮੈਗਜੀਨ ਦੇ ਸੰਪਾਦਕ ਰਾਜਪਾਲ, ਜੁਗਿੰਦਰ ਕੁੱਲੇਵਾਲ, ਰਾਮਸਵਰਨ ਲੱਖੇਵਾਲੀ, ਸੁਰਜੀਤ ਦੌਧਰ, ਕਰਤਾਰ ਵਿਰਾਨ, ਹਰਚੰਦ ਭਿੰਡਰ, ਰਾਮਕੁਮਾਰ ਡਕਡੱਬਾ, ਇੰਦਰਜੀਤ ਸਿੰਘ ਧਾਲੀਵਾਲ, ਹਰਚਰਨ ਚੰਨਾ, ਗੁਰਦੀਪ ਸਿੰਘ ਮੋਤੀ, ਹਿੰਮਤ ਵਰਮਾ, ਅਸ਼ੋਕ ਭੰਡਾਰੀ, ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ, ਕਾ ਗੁਰਮੇਲ ਰੂਮੀ, ਸਰਬਜੀਤ ਓਖਲਾ, ਵੱਡੀ ਗਿਣਤੀ ਵਿੱਚ ਪਰਿਵਾਰ, ਰਿਸ਼ਤੇਦਾਰ ਅਤੇ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਆਗੂ ਵਰਕਰ ਹਾਜ਼ਰ ਸਨ। ਇਸ ਸਮੇਂ ਪੁਸਤਕ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ।

powered by social2s

ਕਿਤਾਬਾਂ

  • bts10nov14.jpg
  • tb4dec14.jpg
  • tsb13jun18.jpg
  • tstp15jly16.jpg