ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮਾ. ਪ੍ਰੀਤਮ ਕੁਮਾਰ ਦੀ ਯਾਦ ਵਿੱਚ ਸ਼ੋਕ ਸਮਾਗਮ ਹੋਇਆ

                                                                                                                                                ਅਸ਼ੋਕ ਕੁਮਾਰ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਰੋਪੜ ਦੇ ਬਹੁਤ ਹੀ ਹੋਣਹਾਰ, ਇਮਾਨਦਾਰ, ਤਰਕਸ਼ੀਲ ਲਹਿਰ ਨੂੰ ਸਮਰਪਿਤ ਅਤੇ ਬਹੁਤ ਹੀ ਸਰਗਰਮ ਆਗੂ ਮਾ. ਪ੍ਰੀਤਮ ਕੁਮਾਰ  9-5-2015 ਨੂੰ ਬਲਾਚੌਰ ਨੇੜੇ ਬਾਈਪਾਸ ਕੋਲ ਸੜਕ ਦੁਰਘਟਨਾ ਵਿੱਚ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਗਏ ਅਤੇ 19 ਦਿਨ ਉਹ ਜਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ 27-5-2015 ਨੂੰ ਸਾਡਾ ਸਾਥ ਹਮੇਸ਼ਾ ਲਈ ਛੱਡ ਗਏ. ਪਰੀਵਾਰ ਦੀ ਤਰਕਸ਼ੀਲ ਸੋਚ ਸਦਕਾ ਉਹਨਾਂ ਦੀਆਂ ਅੱਖਾਂ ਪੀ.ਜੀ.ਆਈ ਚੰਡੀਗੜ੍ਹ ਨੂੰ ਦਾਨ ਕੀਤੀਆਂ ਗਈਆਂ. ਉਹਨਾਂ ਦਾ ਅੰਤਿਮ ਸੰਸਕਾਰ ਧਾਰਮਿਕ ਰਸਮਾਂ ਤੋਂ ਬਿਨਾਂ ਕੀਤਾ ਗਿਆ.

ਉਹਨਾਂ ਦੀ ਯਾਦ ਵਿੱਚ 7-6-2015 ਨੂੰ ਉਹਨਾਂ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਪਰਿਵਾਰ ਵੱਲੋਂ ਸ਼ੋਕ ਸਮਾਗਮ ਪਾਵਰ ਕਲੋਨੀ ਰੋਪੜ ਵਿਖੇ ਕੀਤਾ ਗਿਆ. ਜਿਸ ਵਿੱਚ ਬੋਲਦਿਆਂ ਲੈਕਚਰਾਰ ਸੁਰਜਣ ਸਿੰਘ, ਮੁੱਖ ਅਧਿਆਪਿਕਾ ਕ੍ਰਿਸ਼ਨਾ ਦੇਵੀ ਅਲੂਨਾ, ਡਾ.ਹੇਮ ਕਿਰਣ, ਦਿਨੇਸ਼ ਚੱਢਾ, ਕਾ.ਮਹਿੰਦਰ ਸਿੰਘ, ਸਵਰਨ ਭੰਗੂ ਨੇ ਕਿਹਾ ਕਿ ਮਾ.ਪ੍ਰੀਤਮ ਕੁਮਾਰ ਅਾਜ਼ਾਦ ਅਤੇ ਅਗਾਹ ਵਧੂ ਵਿਚਾਰਾਂ ਵਾਲੇ ਵਿਅਕਤੀ ਸਨ. ਉਹ ਪੰਜਾਬੀ ਦੇ ਅਧਿਆਪਕ ਸਨ ਅਤੇ ਕੰਮ ਨੂੰ ਪੂਜਾ ਸਮਝਦੇ ਸਨ. ਉਹਨਾਂ ਦਾ ਵਿਦਿਆਰਥੀਆਂ ਨਾਲ ਰਿਸ਼ਤਾ ਅਧਿਆਪਕ ਨਾਲੋ ਵੀ ਜਿਆਦਾ ਸੀ, ਹਰੇਕ ਵਿਦਿਆਰਥੀ ਦੀ ਨਿੱਜੀ ਤੌਰ ਤੇ ਮੱਦਦ ਕਰਦੇ ਸਨ. ਸਕੂਲ ਵਿੱਚ ਤਰਕਸ਼ੀਲ ਵਿਚਾਰਾਂ ਵਾਲੇ ਨਾਟਕ ਵੀ ਬੱਚਿਆਂ ਨੂੰ ਤਿਆਰ ਕਰਵਾਉਦੇ ਸਨ.

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਮਾ.ਰਜਿੰਦਰ ਭਦੌੜ  ਨੇ ਉਹਨਾਂ ਦੀ ਬੇ-ਵਕਤੀ ਮੋਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾ. ਪ੍ਰੀਤਮ ਕੁਮਾਰ ਦੀ ਮੋਤ ਨਾਲ ਤਰਕਸ਼ੀਲ ਲਹਿਰ ਦੇ ਨਾਲ-ਨਾਲ ਸਮਾਜ ਦੇ ਉਹਨਾਂ ਲੋਕਾਂ ਨੂੰ ਵੀ ਬਹੁਤ ਘਾਟਾ ਪਿਆ ਜਿਹਨਾਂ ਲਈ ਮਾ. ਪ੍ਰੀਤਮ ਕੁਮਾਰ ਜੀ ਕੰਮ ਕਰਦੇ ਸਨ. ਮਾ.ਰਜਿੰਦਰ ਨੇ ਇਸ ਬੇ-ਵਕਤੀ ਮੌਤ ਦਾ ਕਾਰਣ ਮਾੜੇ ਰਾਜਸੀ ਪ੍ਰਬੰਧ ਨੂੰ ਦੱਸਿਆ. ਸੜਕਾਂ ਦੀ ਮਾੜੀ ਹਾਲਤ ਵੱਲ ਕਿਸੀ ਵੀ ਰਾਜਸੀ ਪਾਰਟੀ ਵੱਲੋਂ ਕੋਈ ਵੀ ਧਿਆਨ ਨਾ ਦੇਣ ਕਾਰਣ ਇਸ ਤਰ੍ਹਾਂ ਦੇ ਸੜਕ ਹਾਦਸਿਆਂ ਵਿੱਚ ਹਰ ਰੋਜ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ. ਜਿਸ ਕਾਰਣ ਮਕਾਣਾਂ ਦੀ ਰੁੱਤ ਸਾਰਾ ਸਾਲ ਹੀ ਰਹਿਦੀ ਹੈ. ਮਾ.ਪ੍ਰੀਤਮ ਕੁਮਾਰ  ਦੀ ਬੇ-ਵਕਤੀ ਮੌਤ ਨਾਲ ਤਰਕਸ਼ੀਲ ਲਹਿਰ, ਇਕਾਈ ਰੋਪੜ ਅਤੇ ਸਮਾਜ ਲਈ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ. ਇਸ ਤਰ੍ਹਾਂ ਦੀਆ ਬੇ-ਵਕਤੀ ਮੌਤਾਂ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ ਨਹੀ ਬੈਠਣਾ ਚਾਹੀਦਾ ਸਗੋਂ ਮਾੜੇ ਪ੍ਰਬੰਧ ਵਿਰੁੱਧ ਆਵਾਜ ਬੁਲੰਦ ਕਰਨੀ ਚਾਹੀਦੀ ਹੈ. ਮਾ. ਪ੍ਰੀਤਮ ਕੁਮਾਰ 13-14 ਸਾਲ ਤੋ ਤਰਕਸ਼ੀਲ ਸੁਸਾਇਟੀ ਰੋਪੜ ਵਿੱਚ ਕੰਮ ਕਰ ਰਹੇ ਸਨ. ਉਹ ਹਰ ਸਾਲ ਪਾਵਰ ਕਲੋਨੀ ਵਿੱਚ ਤਰਕਸ਼ੀਲ ਨਾਟਕ ਮੇਲਾ ਵੀ ਕਰਵਾਉਦੇ ਸਨ. ਇਸ ਸਮੇਂ ਸਟੇਜ ਦੀ ਕਾਰਵਾਈ ਅਜੀਤ ਪ੍ਰਦੇਸੀ ਵਲੋ ਚਲਾਈ ਗਈ. ਸ਼ੋਕ ਸਮਾਗਮ ਵਿੱਚ ਜੋਨ ਚੰਡੀਗੜ੍ਹ ਦੀਆਂ ਲੱਗਭਗ ਸਾਰੀਆਂ ਇਕਾਈਆਂ ਵਲੋ ਸ਼ਮੂਲੀਅਤ ਕੀਤੀ ਗਈ.

ਸੰਜੀਵ ਕੁਮਾਰ ਜਿਹੜੇ ਕਿ ਮਾ. ਪ੍ਰੀਤਮ ਕੁਮਾਰ ਦੇ ਲੜਕੇ ਹਨ, ਉਹਨਾਂ ਨੇ ਆਪਣੇ ਪਿਤਾ ਨਾਲ ਬਿਤਾਏ ਸਮੇਂ ਨੂੰ ਸਾਝਿਆਂ ਕਰਦਿਆਂ ਕਿਹਾ ਕਿ ਮੈ ਅਕਸਰ ਆਪਣੇ ਪਿਤਾ ਜੀ ਨੂੰ ਇਹ ਸਵਾਲ ਕਰਦਾ ਹੁੰਦਾ ਸੀ ਕਿ ਤੁਸੀ ਲੋਕਾਂ ਲਈ ਕੰਮ ਕਿਉਂ ਕਰਦੇ ਹੋ? ਮੈਨੂੰ ਮੇਰੇ ਸਵਾਲ ਦਾ ਜਵਾਬ ਉਦੋਂ ਮਿਲਿਆ ਜਦੋਂ ਉਹਨਾਂ ਲੋਕਾਂ ਨੇ ਤਨ-ਮਨ ਅਤੇ ਧਨ ਨਾਲ ਮੇਰੀ ਦੁੱਖ ਦੀ ਘੜੀ ਵਿੱਚ ਮੇਰੀ ਮੱਦਦ ਕੀਤੀ ਅਤੇ ਮੇਰੇ ਪਿਤਾ ਜੀ ਨੂੰ ਬਚਾਉਣ ਲਈ ਅਣ-ਥੱਕ ਯਤਨ ਕੀਤੇ. ਇਸ ਸਮੇਂ ਪੂਰੇ ਪਰਿਵਾਰ ਵਲੋ ਮਾ.ਪ੍ਰੀਤਮ ਕੁਮਾਰ ਦੀ ਵਿਚਾਰ ਧਾਰਾ ਨੂੰ ਅੱਗੇ ਤੋਰਦਿਆਂ ਸਰੀਰ ਦਾਨ ਕਰਨ ਦਾ ਐਲਾਨ ਕੀਤਾ.ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਸਾਥ ਦੇਣ ਵਾਲੇ ਸਾਰੇ ਮਿੱਤਰਾਂ-ਸੱਜਣਾਂ ਦਾ ਅਤੇ ਰਿਸ਼ਤੇਦਾਰਾਂ ਦਾ ਸੰਜੀਵ ਕੁਮਾਰ ਵੱਲੋ ਧੰਨਵਾਦ ਕੀਤਾ ਗਿਆ.