ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਅਵਾਰਾ ਪਸ਼ੂਆ ਦਾ ਮਸਲਾ ਗੰਭੀਰ ਚਿੰਤਾ ਦਾ ਵਿਸ਼ਾ: ਅਜੀਤ ਪ੍ਰਦੇਸੀ

ਚੰਡੀਗੜ੍ਹ ਜੋਨ ਨੇ ਐਲਾਨਿਆ ਤਰਕਸ਼ੀਲ ਚੇਤਨਾ ਪਰਖ-ਪ੍ਰੀਖਿਆ ਦਾ ਨਤੀਜਾ

ਖਰੜ,14 ਸਤੰਬਰ (ਬਲਦੇਵ ਜਲਾਲ): ਪੰਜਾਬ ਦੇ ਖੇਤਾਂ, ਸੜਕਾਂ ਅਤੇ ਗਲ਼ੀ-ਮੁਹੱਲਿਆਂ ਵਿੱਚ ਅਵਾਰਾ ਫਿਰਦੇ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਘਾਤਕ ਹੁੰਦੀ ਜਾ ਰਹੀ ਹੈ. ਇਨ੍ਹਾਂ ਪਸ਼ੂਆਂ ਕਾਰਨ ਸਿਰਫ ਫਸਲਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ ਬਲ ਕਿ ਭੂਤਰੇ ਫਿਰਦੇ ਜਾਨਵਰ ਸੜਕੀ ਹਾਦਸਿਆਂ ਦਾ ਕਾਰਨ ਬਣ ਕੇ

ਮਨੁੱਖੀ ਜਿੰਦਗੀਆਂ ਦਾ ਵੀ ਘਾਣ ਕਰ ਰਹੇ ਹਨ. ਇਹ ਪ੍ਰਗਟਾਵਾ ਜੋਨ ਚੰਡੀਗੜ੍ਹ ਦੀ ਖਰੜ ਵਿੱਖੇ ਹੋਈ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰ ਅਜੀਤ ਪ੍ਰਦੇਸੀ ਵੱਲੋਂ ਕੀਤਾ ਗਿਆ. ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜੋਨ ਮੁਖੀ ਗਿਆਨ ਚੰਦ ਨੇ ਪਸ਼ੂਆਂ ਬਾਰੇ ਸਰਕਾਰੀ ਕਾਰਗੁਜਾਰੀ ਉੱਤੇ ਇਤਰਾਜ ਪ੍ਰਗਟ ਕੀਤਾ ਕਿ 'ਗਊ-ਸੈੱਸ' ਦੇ ਨਾਂ ਉੱਤੇ ਸਰਕਾਰ ਲੋਕਾਂ ਤੋਂ ਹਰੇਕ ਮਹੀਨੇ ਕਰੋੜਾਂ ਰੁਪਿਆ ਵਸੂਲਦੀ ਹੈ ਪਰ ਨਾ ਹੀ ਉਹ ਆਵਾਰਾ ਫਿਰਦੀਆਂ ਗਊਆਂ ਦਾ ਕੋਈ ਹੱਲ ਲਭਦੀ ਹੈ ਅਤੇ ਨਾ ਹੀ ਇਹਨਾਂ ਕਾਰਨ ਹੋ ਰਹੇ ਹਾਦਸਿਆਂ ਵਾਸਤੇ ਕਿਸੇ ਦੀ ਵੀ ਜ਼ੁਮੇਵਾਰੀ ਤਹਿ ਕਰਦੀ ਹੈ. ਉਹਨਾਂ ਕਿਹਾ ਕਿਸੇ ਵੀ ਸ਼ਹਿਰ ਦੀ ਕਿਸੇ ਵੀ ਸੜਕ ਉੱਤੇ ਜਾ ਕੇ ਦੇਖ ਲਉ ਹਰੇਕ ਥਾਂ ਅਵਾਰਾ ਪਸ਼ੂਆਂ ਦੇ ਵੱਗ ਤੁਰੇ ਫਿਰਦੇ ਹਨ. ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਿਨੋਂ ਦਿਨ ਵਿਕਰਾਲ ਹੁੰਦੀ ਜਾ ਰਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇ.

ਤਰਕਸ਼ੀਲ ਸੁਸਾਇਟੀ ਪਂਜਾਬ ਵੱਲੋਂ ਅਗਸਤ ਮਹੀਨੇ ਕਰਵਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਨਤੀਜਾ ਵੱਖ ਵੱਖ ਇਕਾਈਆਂ ਨੂੰ ਸੌਂਪਦਿਆਂ ਵਿੱਤ ਮੁਖੀ ਸੈਲੇਂਦਰ ਸੁਹਾਲੀ ਨੇ ਦੱਸਿਆ ਇਸ ਪ੍ਰੀਖਿਆ ਵਿੱਚ ਜੋਨ ਚੰਡੀਗੜ੍ਹ ਦੀਆਂ ਚਾਰ ਇਕਾਈਆਂ ਰੋਪੜ, ਖਰੜ, ਮੋਹਾਲੀ ਅਤੇ ਸਰਹਿੰਦ ਵੱਲੋਂ ਮਿਡਲ ਅਤੇ ਸਕੰਡਰੀ ਦੋਵਾਂ ਗਰੁੱਪਾਂ ਦੇ 1878 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ. ਜਿਸ ਵਿੱਚੋਂ ਜੋਨ ਪੱਧਰ ਉੱਤੇ ਦੋਵਾਂ ਗਰੁੱਪਾਂ ਵਿੱਚ ਪਹਿਲੀਆਂ ਪੰਜ ਪੁਜੀਸ਼ਨਾਂ ਉੱਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ. ਜੋਨਲ ਆਗੂ ਜਰਨੈਲ ਕਰਾਂਤੀ ਨੇ ਪਹਿਲੀਆਂ ਪੰਜ ਪੁਜੀਸ਼ਨਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਸੈਕੰਡਰੀ ਵਰਗ ਵਿੱਚ ਇਕਾਈ ਸਰਹਿੰਦ ਵੱਲੋਂ ਪੇਪਰ ਦੇਣ ਵਾਲੇ ਵਿਦਿਆਰਥੀਆਂ ਰਾਵੀਆ ਨੇ ਪਹਿਲਾ ਅਤੇ ਹਰਸ਼ਦੀਪ ਕੌਰ ਨੇ ਤੀਜਾ ਸਥਾਨ ਪ੍ਰਪਤ ਕੀਤਾ. ਇਸੇ ਗਰੁੱਪ ਵਿੱਚੋਂ ਇਕਾਈ ਰੋਪੜ ਦੇ ਵਿਦਿਆਰਥੀਆਂ ਸਨੀਕਾ ਨੇ ਦੂਜਾ, ਪਵਨਪ੍ਰੀਤ ਕੌਰ ਨੇ ਚੌਥਾ ਅਤੇ ਦਮਨਪ੍ਰੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ. ਪ੍ਰਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਮਿਡਲ ਵਰਗ ਵਿੱਚੋਂ ਰੋਪੜ ਇਕਾਈ ਵੱਲੋਂ ਹਿੰਮਤ ਸਿੰਘ ਨੇ ਪਹਿਲਾ, ਪ੍ਰਨੀਤ ਕੌਰ ਅਤੇ ਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਉੱਤੇ ਦੂਜਾ ਅਤੇ ਸਾਗਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ. ਸਰਹਿੰਦ ਇਕਾਈ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਚੌਥਾ ਸਥਾਨ ਪ੍ਰਪਤ ਕੀਤਾ. ਪੰਜਵਾਂ ਸਥਾਨ ਰੋਪੜ ਦੇ ਲਵਪ੍ਰੀਤ ਅਤੇ ਮੋਹਾਲੀ ਦੀ ਨਵਨੀਤ ਕੌਰ ਨੇ ਸਾਂਝੇ ਤੌਰ ਤੇ ਹਾਸਲ ਕੀਤਾ. ਮੀਟਿੰਗ ਵਿੱਚ ਵੱਖ ਵੱਖ ਇਕਾਈਆਂ ਤੋਂ ਦਵਿੰਦਰ ਸਰਥਲੀ ਰੋਪੜ ਜਥੇਬੰਦਕ ਮੁਖੀ, ਸ਼ਮਸ਼ੇਰ ਮੋਹਾਲੀ, ਲੈਕਚਰਾਰ ਸੁਰਜੀਤ ਸਿੰਘ ਮੋਹਾਲੀ, ਹਰਜੀਤ ਸਿੰਘ ਤਰਖਾਣ ਮਾਜਰਾ ਜਥੇਬੰਦਕ ਮੁਖੀ ਆਦਿ ਹਾਜਰ ਹੋਏ.

powered by social2s