ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ

ਪਟਿਆਲਾ 12 ਨਵੰਬਰ (ਰਾਮ ਸਿੰਘ ਬੰਗ): ਤਰਕਸ਼ੀਲ ਸਾਹਿਤ ਵੈਨ ਜੋ ਕਿ ਸਮਾਜ ਵਿੱਚ ਤਰਕਸ਼ੀਲ ਚੇਤਨਾ ਪੈਦਾ ਕਰਨ ਹਿੱਤ ਅਤੇ ਪਾਠਕਾਂ ਨੂੰ ਕਿਤਾਬਾਂ ਉਹਨਾਂ ਦੇ ਨਜਦੀਕ ਪਹੁੰਚਾਣ ਖਾਤਰ ਸਾਰੇ ਪੰਜਾਬ ਦਾ ਗੇੜਾ ਲਾ ਰਹੀ ਹੈ ਅਤੇ ਇਹਨੀਂ ਦਿਨੀਂ ਪਟਿਆਲਾ ਜੋਨ ਵਿੱਚ ਪੁੱਜੀ ਹੋਈ ਹੈ. ਇਸ ਵੈਨ ਤੋ ਪਾਠਕ

ਕਿਤਾਬਾਂ ਖਰੀਦਣ ਵਿੱਚ ਚੰਗੀ ਦਿਲਚਸਪੀ ਦਿਖਾ ਰਹੇ ਨੇ. ਇਸ ਵੈਨ ਨੇ ਆਪਣੀ ਹਾਜਰੀ ਪਟਿਆਲਾ ਵਿਖੇ ਅਧਿਆਪਕਾਂ ਦੇ ਲੱਗੇ ਮੋਰਚੇ ਵਿੱਚ ਵੀ ਲਗਾਈ. ਅਧਿਆਪਕਾਂ ਨੇ ਤਕਰੀਬਰਨ 5 ਹਜਾਰ ਰੁਪਏ ਦੀਆਂ ਕਿਤਾਬਾਂ ਇੱਕ ਦਿਨ ਵਿੱਚ ਹੀ ਖਰੀਦੀਆਂ ਜਦ ਕਿ ਕਿਤਾਬਾਂ ਦੀਆਂ ਕੀਮਤਾਂ ਵੀ ਔਸਤ 50-60 ਰੁਪਏ ਹੈ. ਇਸ ਵੈਨ ਵਿੱਚ ਜਿਆਦਾਤਰ ਤਰਕਸ਼ੀਲ ਅਤੇ ਅਗਾਂਹਵਧੂ ਸਾਹਿਤ ਹੀ ਹੁੰਦਾ ਹੈ. ਜਿਵੇਂ ਕਿ ‘ਤੇ ਦੇਵ ਪੁਰਸ਼ ਹਾਰ ਗਏ’, ‘ਅੰਧ-ਵਿਸ਼ਵਾਸਾਂ ਦਾ ਜੂੜ ਕਿਵੇਂ ਵੱਢੀਏ’, ‘ਕੀ ਕਹਿੰਦਾ ਹੈ ਭਗਤ ਸਿੰਘ’ ਆਦਿ ਕਿਤਾਬਾਂ ਤੋਂ ਇਲਾਵਾ ਗਿਆਨ-ਵਿਗਿਆਨ ਨਾਲ਼ ਭਰਪੂਰ ਬਾਲ-ਸਾਹਿਤ, ਮਨੋਰੋਗ ਦੇ ਕਾਰਨ ਅਤੇ ਇਲਾਜ ਅਦਿ.

ਇਸ ਸਮੇਂ ਵੱਖ ਵੱਖ ਸਕੂਲਾਂ ਜਿਵੇਂ ਕਿ ਅਨੰਦ ਨਗਰ ਦੇ ਸੰਤ ਇੰਦਰ ਦਾਸ ਪਬਲਿਕ ਸਕੂਲ, ਜੋਸ਼ੀ ਮਾਡਲ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਗਰਲਜ਼) ਨਿਉੁ ਪਾਵਰ ਹਾਉਸ ਕਲੋਂਨੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਂਟ ਪਟਿਆਲਾ ਆਦਿ ਵਿਖੇ ਵੀ ਵੈਨ ਦੁਆਰਾ ਸਾਹਿਤ ਦਾ ਪ੍ਰਚਾਰ ਕੀਤਾ ਗਿਆ ਜਿਸ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀਆ ਅਤੇ ਅਧਿਆਪਕਾਂ ਨੇ ਕਿਤਾਬਾਂ ਖ੍ਰੀਦਣ ਵਿੱਚ ਰੁਚੀ ਦਿਖਾਈ. ਇਸ ਵੈਨ ਦੇ ਨਾਲ ਜੋਨ ਪਟਿਆਲਾ ਤਰਕਸ਼ੀਲ ਆਗੂਆਂ ਰਾਮ ਕੁਮਾਰ ਡਾ. ਅਨਿੱਲ ਕੁਮਾਰ ਨੇ ਕਿਤਾਬਾਂ ਬਾਰੇ ਅਤੇ ਤਰਕਸ਼ੀਲ ਲਹਿਰ ਬਾਰੇ ਵਿਦਿਆਰਥੀਆ ਨੂੰ ਜਾਣਕਾਰੀ ਵੀ ਦਿੱਤੀ ਅਤੇ ਇਹਨਾਂ ਦੇ ਨਾਲ ਸੁਰਿੰਦਰ ਪਾਲ ਅਤੇ ਰਾਮ ਸਿੰਘ ਬੰਗ ਨੇ ਵੀ ਜੁੰਮੇਵਾਰੀ ਨਿਭਾਈ. ਇਸ ਦੇ ਇਲਾਵਾ ਪਟਿਆਲਾ ਸਾਉਣੀ ਦੇ ਸੀਨੀਆਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਤਰਕਸ਼ੀਲ ਲਹਿਰ ਬਾਰੇ ਅਤੇ ਸਮਾਜ ਵਿੱਚਲੇ ਵਹਿਮਾਂ ਭਰਮਾਂ ਪ੍ਰਤੀ ਜਾਗਰੁਕ ਕਰਨ ਖਾਤਰ ਰਾਮ ਕੁਮਾਰ ਨੇ ਅਖੌਤੀ ਚਮਤਕਾਰਾਂ ਦਾ ਪਰਦਾਫਾਸ਼ ਕੀਤਾ ਅਤੇ ਜਾਦੂ ਦੇ ਟ੍ਰਿਕ ਦਿਖਾ ਕੇ ਮਨੋਰੰਜਨ ਦੇ ਨਾਲ ਨਾਲ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ.