ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਜਮਹੂਰੀ ਹੱਕਾਂ ਦੀ ਆਵਾਜ਼: ਡਾ. ਪਰਮਿੰਦਰ

ਡਾ. ਦਾਭੋਲਕਰ ਦੀ ਬਰਸੀ ਬਣੀ ਵਿਗਿਆਨਕ ਚੇਤਨਾ ਦਾ ਪ੍ਰਤੀਕ

ਬਰਨਾਲਾ, 19 ਅਗਸਤ (ਭੂਰਾ ਸਿੰਘ): ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਵਿਸ਼ਾਲ ਅਰਥਾਂ ਵਿਚ ਜਮਹੂਰੀ ਹੱਕਾਂ ਦੀ ਆਵਾਜ਼ ਹੈ. ਇਹ ਆਵਾਜ਼ ਬਰਾਬਰੀ ਦੇ ਸਮਾਜ ਲਈ ਹਰ ਤਰ੍ਹਾਂ ਦੇ ਵਿਤਕਰਿਆਂ ਦੇ ਖਿਲਾਫ਼ ਉਠਦੀ ਆਈ ਹੈ. ਅੱਜ ਦੇ ਦੌਰ ਵਿਚ ਲੋਕਾਂ ਦੇ ਪਹਿਨਣ ਖਾਣ ਤੇ ਬੋਲਣ ਦੀ ਆਜ਼ਾਦੀ ਉਪਰ ਲਾਈਆਂ

ਜਾ ਰਹੀਆਂ ਪਾਬੰਦੀਆਂ ਵਿਰੋਧ ਤੇ ਮਾੜੀ ਵਿਵਸਥਾ ਖਿਲਾਫ਼ ਮਾਨਵੀ ਹੱਕਾਂ ਦੀ ਬਹਾਲੀ ਲਈ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ. ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਤਰਕਸ਼ੀਲ ਲਹਿਰ ਦੇ ਨਾਇਕ ਡਾ. ਨਰੇਂਦਰ ਦਾਭੋਲਕਰ ਦੀ ਪੰਜਵੀਂ ਸ਼ਹਾਦਤ ਬਰਸੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿਖੇ ਸੰਬੋਧਨ ਕਰਦਿਆਂ ਨਾਮਵਰ ਚਿੰਤਕ ਡਾ. ਪਰਮਿੰਦਰ ਨੇ ਕੀਤਾ. ਉਨ੍ਹਾਂ ਆਖਿਆ ਕਿ ਦੇਸ਼ ਭਰ ਵਿਚ ਭਗਵੇਂਕਰਨ ਦੀ ਦਹਿਸ਼ਤ ਹੇਠ ਲੋਕਾਂ ਦੀ ਜੁਬਾਨਬੰਦੀ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਇੱਕ ਸੋਚੇ ਸਮਝੇ ਫਾਸ਼ੀਵਾਦੀ ਰੁਝਾਨ ਦਾ ਇੱਕ ਹਿੱਸਾ ਹਨ. ਇਸੇ ਰੁਝਾਨ ਦੇ ਚਲਦਿਆਂ ਡਾ. ਦਾਭੋਲਕਰ, ਗੋਵਿੰਦ ਪੰਸਾਰੇ, ਪ੍ਰੋ. ਕੁਲਬਰਗੀ ਤੇ ਗੌਰੀ ਲੰਕੇਸ਼ ਦੀ ਸ਼ਹਾਦਤ ਹੋਈ ਹੈ.

ਸਮਾਰੋਹ ਵਿਚ ਅੰਧ ਸ਼ਰਧਾ ਨਿਰਮੂਲਨ ਸੰਮਤੀ ਮਹਾਂਰਸ਼ਟਰ ਦੇ ਕਾਰਜਕਾਰੀ ਪ੍ਰਧਾਨ ਅਵਿਨਾਸ਼ ਪਾਟਿਲ ਤੇ ਸਕੱਤਰ ਡਾ. ਸੁਦੇਸ਼ ਘੋੜੇਰਾਓ ਨੇ ਦੇਸ਼ ਭਰ ਵਿਚ ਵਿਗਿਆਨਕ ਚੇਤਨਾ ਲਈ ਜੁੜੇ ਸੰਗਠਨਾਂ ਦੀ ਵਧ ਰਹੀ ਸਾਂਝ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਫਿਰਕੂ ਫਾਸ਼ੀ ਸ਼ਕਤੀਆਂ ਨੇ ਡਾ. ਨਰੇਂਦਰ ਦਾਭੋਲਕਰ ਨੂੰ ਸਾਥੋਂ ਖੋਹ ਲਿਆ ਹੈ ਪਰ ਉਨ੍ਹਾਂ ਦੇ ਵਿਚਾਰਾਂ ਦੀ ਤਾਕਤ ਅੱਜ ਵੀ ਦੇਸ਼ ਭਰ ਵਿਚ ਸਮਾਜਿਕ ਚੇਤਨਾ ਲਹਿਰ ਦਾ ਹਿੱਸਾ ਬਣ ਰਹੀ ਹੈ. ਸਮਾਰੋਹ ਵਿਚ ਬੋਲਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਵਿਗਿਆਨਕ ਚੇਤਨਾ ਦੇ ਪਾਸਾਰ ਵਿਚ ਹੀ ਸਮਾਜ ਤੇ ਦੇਸ਼ ਦਾ ਭਲਾ ਸੰਭਵ ਹੈ. ਸਮਾਗਮ ਵਿਚ ਬੋਲਦਿਆਂ ਬਲਵਿੰਦਰ ਬਰਨਾਲਾ ਨੇ ਦੇਸ਼ ਭਰ ਵਿਚ ਹਿੰਦੂਤਵੀ ਸੰਗਠਨਾਂ ਵੱਲੋਂ ਬਣਾਏ ਜਾ ਰਹੇ ਭੈਅ ਦੇ ਮਾਹੌਲ ਨੂੰ ਮਾਤ ਦੇਣ ਲਈ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ  ਦੀ ਲੋੜ ਤੇ ਜੋਰ ਦਿੱਤਾ. ਸੂਬਾਈ ਸਮਾਰੋਹ ਨੂੰ ਅਭਿਨਵ ਜੰਮੂ ਨੇ ਵੀ ਸੰਬੋਧਨ ਕੀਤਾ ਜਦ ਕਿ ਜਗਰਾਜ ਧੌਲਾ, ਸੁਰਜੀਤ ਗੱਗ, ਨਰਿੰਦਰਪਾਲ, ਅਮੀਸ਼ ਬਾਗਪੁਰ, ਦਵਿੰਦਰ ਸਰਥਲੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਸੂਬਾਈ ਸਮਾਰੋਹ ਵਿਚ ਕਾਵਿ ਚੇਤਨਾ ਦਾ ਰੰਗ ਭਰਿਆ. ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਚੰਦ ਲੌਗੋਵਾਲ ਨੇ ਵਿਚਾਰਾਂ ਦੇ ਪ੍ਰਗਟਾਵੇ ਲਈ ਦਰਪੇਸ਼ ਚਣੌਤੀਆਂ ਦਾ ਜਿਕਰ ਕਰਦਿਆਂ ਵਿਗਿਆਨਕ ਚੇਤਨਾ ਦੀ ਲਹਿਰ ਨੂੰ ਹਰ ਦਰ ਤੇ  ਕਰਨ ਦਾ ਸੱਦਾ ਦਿੱਤਾ.

ਸਮਾਰੋਹ ਵਿਚ ਸੁਸਾਇਟੀ ਦੇ ਸੂਬਾਈ ਆਗੂਆਂ ਹੇਮ ਰਾਜ ਸਟੈਨੋ, ਸੁਖਵਿੰਦਰ ਬਾਗਪੁਰ, ਅਜੀਤ ਪ੍ਰਦੇਸੀ, ਹਰਿੰਦਰ ਲਾਲੀ, ਭੂਰਾ ਸਿੰਘ, ਰਾਮ ਸਵਰਨ ਲੱਖੇਵਾਲੀ ਤੋਂ ਇਲਾਵਾ ਡਾ. ਹਿਰਦੇਨਾਥ ਪਟਵਾਰੀ ਜੰਮੂ, ਰਾਜ ਭਰ ਦੇ 10 ਜੋਨਾਂ ਤੇ 80 ਤਰਕਸ਼ੀਲ ਇਕਾਈਆਂ ਦੇ ਸੈਂਕੜੇ ਕਾਮੇ ਤੇ ਇਸ ਖੇਤਰ ਦੀਆਂ ਅਗਾਂਹਵਧੂ ਸੰਸਥਾਵਾਂ ਦੇ ਮੈਂਬਰ ਵੀ ਹਾਜ਼ਰ ਸਨ. ਸਮਾਰੋਹ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਬਹਾਲ ਕਰਨ ਪ੍ਰੋ. ਸੰਜੇ ਕੁਮਾਰ, ਸਵਾਮੀ ਅਗਨੀਵੇਸ਼ ਤੇ ਉਮਰ ਖਾਲਿਦ ਦੇ ਹਮਲਾਵਰਾਂ ਨੂੰ ਗਿਰਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ.