ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ-2018 ਦਾ ਨਤੀਜਾ ਘੋਸ਼ਿਤ

ਖਰੜ, 23 ਜੁਲਾਈ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਇਕਾਈ ਮੁਖੀ ਜਰਨੈਲ ਸਹੌੜਾਂ ਦੀ ਪ੍ਰਧਾਨਗੀ ਵਿੱਚ ਹੋਈ. ਜਿਸ ਵਿੱਚ ਉਚੇਚੇ ਤੌਰ ਉੱਤੇ ਸ਼ਾਮਲ ਹੋਏ ਚੰਡੀਗੜ੍ਹ ਜ਼ੋਨ ਦੇ ਮੁਖੀ ਪਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਤਰਕਸ਼ੀਲ

ਸੁਸ਼ਾਇਟੀ ਪੰਜਾਬ ਵੱਲੋਂ ਪਿਛਲੇ ਦਿਨੀਂ ਕਰਵਾਈ ਸ਼ਹੀਦ ਊਧਮ ਸਿੰਘ ਅਤੇ ਸਿਰਮੌਰ ਵਿਗਿਆਨੀ ਸਟੀਫਨ ਹਾਕਿੰਜ਼ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ-2018 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ. ਨਤੀਜੇ ਦੀ ਕਾਪੀ ਖਰੜ ਇਕਾਈ ਦੇ ਆਗੂਆਂ ਹਵਾਲੇ ਕਰਦਿਆਂ ਜ਼ੋਨਲ ਆਗੂ ਨੇ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਦੋ ਗਰੁੱਪ ਬਣਾਕੇ ਕਰਵਾਈ ਇਹ ਪ੍ਰੀਖਿਆ ਪੰਜਾਬ ਪੱਧਰ ਉੱਤੇ 9506 ਵਿਦਿਆਰਥੀਆਂ ਵੱਲੋਂ ਦਿੱਤੀ ਗਈ ਸੀ.

ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਨਤੀਜਾ ਘੋਸਿਤ ਕਰਦਿਆਂ ਦੱਸਿਆ ਕਿ ਇਕਾਈ ਖਰੜ ਵੱਲੋਂ ਸ਼ਾਮਲ ਹੋਏ ਵਿਦਿਆਰਥੀਆਂ ਦੇ ਨੌਵੀਂ ਅਤੇ ਬਾਰਵੀਂ ਦੇ ਗਰੁੱਪ ਵਿੱਚੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੀਆਂ ਵਿਦਿਆਰਥਣਾਂ ਮੀਨੂੰ ਸਪੁੱਤਰੀ ਰਹਿਮਤ ਅਲੀ ਨੇ ਪਹਿਲਾ ਸਥਾਨ ਅਤੇ ਬੇਅੰਤ ਕੌਰ ਸਪੁੱਤਰੀ ਜਗਤਾਰ ਸਿੰਘ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ.ਇਸ ਗਰੁੱਪ ਵਿੱਚੋਂ ਦੂਜਾ ਸਥਾਨ ਸ਼ਿਕਸ਼ਾ ਨਿਕੇਤਨ ਪਬਲਿਕ ਸਕੂਲ ਗੀਗੇ ਮਾਜਰਾ ਦੇ ਵਿਦਿਆਰਥੀ ਭਰਪੂਰ ਪੁਰੀ ਸਪੁੱਤਰ ਅਸ਼ੋਕ ਪੁਰੀ ਨੇ ਪ੍ਰਾਪਤ ਕੀਤਾ. ਦੁਜੇ ਗਰੁੱਪ ਛੇਵੀਂ ਤੋਂ ਅੱਠਵੀਂ ਦੇ ਵਿੱਚੋਂ ਪਹਿਲੀਆਂ ਤਿੰਨੇ ਪੁਜ਼ੀਸਨਾਂ ਸ਼ਿਕਸ਼ਾ ਨਿਕੇਤਨ ਪਬਲਿਕ ਸਕੂਲ ਗੀਗੇ ਮਾਜਰਾ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ.ਜਿਨਾਂ ਵਿੱਚੋਂ ਖੁਸ਼ਪ੍ਰੀਤ ਕੌਰ ਸਪੁੱਤਰੀ ਅਵਤਾਰ ਸਿੰਘ ਨੇ ਪਹਿਲਾ ਸਥਾਨ ਅਤੇ ਸਿਮਰਨਜੀਤ ਕੌਰ ਸਪੁਤਰੀ ਰਾਜਿੰਦਰ ਸਿੰਘ ਨੇ ਦੁਜਾ ਸਥਾਨ ਪ੍ਰਾਪਤ ਕੀਤਾ.ਅਰਸ਼ਦੀਪ ਕੌਰ ਸਪੁੱਤਰੀ ਮਨਜੀਤ ਕੌਰ ਅਤੇ ਹਰਸ਼ਪ੍ਰੀਤ ਸਿੰਘ ਸਪੁੱਤਰ ਹਰਵਿੰਦਰ ਸਿੰਘ ਨੇ ਬਰਾਬਰ ਅੰਕ ਲੈਕੇ ਤੀਜੀ ਪੁਜ਼ੀਸਨ ਹਾਸਲ ਕੀਤੀ.

ਇਕਾਈ ਵਿੱਤ ਮੁਖੀ ਬਿਕਰਮਜੀਤ ਸੋਨੀ ਨੇ ਦੱਸਿਆ ਇਸ ਪ੍ਰੀਖਿਆ ਵਿੱਚ ਤਰਕਸ਼ੀਲ ਇਕਾਈ ਖਰੜ ਵੱਲੋਂ ਵੱਖ-ਵੱਖ ਸਕੂਲ਼ਾਂ ਦੇ 140 ਵਿਦਿਆਰਥੀ ਸ਼ਾਮਿਲ ਹੋਏ ਸਨ .ਉਨਾਂ ਦੱਸਿਆ ਕਿ ਦੋਵੇਂ ਗਰੁੱਪਾਂ ਦੇ ਪਹਿਲੇ ਤਿੰਨ ਸਥਾਨਾਂ ਦੇ ਜੇਤੂਆਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਰਟੀਫਿਕੇਟ, ਕਿਤਾਬਾਂ ਦਾ ਸੈੱਟ ਅਤੇ ਇੱਕ ਸਾਲ ਵਾਸਤੇ ਤਰਕਸ਼ੀਲ ਮੈਗਜ਼ੀਨ ਫਰੀ ਦੇਕੇ ਸਨਮਾਨਿਤ ਕੀਤਾ ਜਾਵੇਗਾ.ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ-ਪੱਤਰ ਵੀ ਦਿੱਤੇ ਜਾਣਗੇ. ਇਸ ਮੀਟਿੰਗ ਵਿੱਚ ਤਰਕਸ਼ੀਲ ਆਗੂ ਭੁਪਿੰਦਰ ਮਦਨਹੇੜੀ, ਜਗਵਿੰਦਰ ਸਿੰਬਲ਼ ਮਾਜਰਾ, ਸੁਜਾਨ ਬਡਾਲ਼ਾ ਵੀ ਹਾਜਰ ਸਨ.