ਇਨਸਾਫ ਪਸੰਦ ਲੋਕਾਂ ਵਲੋਂ ‘ਆਸਿਫਾ ਲਈ ਇਨਸਾਫ ਵਾਸਤੇ ਕੈਂਡਲ ਮਾਰਚ’
ਮਾਲੇਰਕੋਟਲਾ, 24 ਅਪ੍ਰੈਲ (ਡਾ.ਮਜੀਦ ਅਜਾਦ): ਜਿਸ ਤਰਾਂ ਕਿ ਪਿਛਲੇ ਦਿਨਾਂ ਤੋਂ ਪੂਰੇ ਦੇਸ਼ ਵਿੱਚ ‘ਆਸਿਫਾ ਬਲਾਤਾਰ ਅਤੇ ਹੱਤਿਆ ਮਾਮਲੇ’ ਤੇ ਲੋਕ ਰੋਸ-ਪ੍ਰਦਰਸ਼ਨ ਕਰ ਰਹੇ ਹਨ, ਅਤੇ 20 ਅਪ੍ਰੈਲ ਨੂੰ ਭਾਰਤ ਬੰਦ ਵੀ ਬਹੁਤ ਸਫਲ ਰਿਹਾ, ਇਸੇ ਲੜੀ ਤਹਿਤ ਖੇਤਰ ਦੀ ਸਿਰਮੌਰ ਸਵੈ-ਸੇਵੀ ਸੰਸਥਾ
ਅਜਾਦ ਫਾਉਡੇਸ਼ਨ ਟੱਰਸਟ (ਰਜਿ.) ਮਾਲੇਰਕੋਟਲਾ ਦੇ ਸੱਦੇ ਤੇ ਖੇਤਰ ਦੇ ਇਨਸਾਫ-ਪਸੰਦ ਲੋਕਾਂ ਅਤੇ ਸੰਸਥਾਵਾ ਦੇ ਸਹਿਯੋਗ ਨਾਲ ‘ਆਸਿਫਾ ਲਈ ਇਨਸਾਫ ਵਾਸਤੇ ਕੈਂਡਲ ਮਾਰਚ’ ਸੱਟਾ ਚੌਂਕ ਮਾਲੇਰਕੋਟਲਾ ਤੋਂ ਦਿੱਲੀ ਗੇਟ ਤੱਕ ਕੱਢਿਆ ਗਿਆ.
ਇਸ ਸਮੇਂ ਵੱਖ ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ, ਇਸ ਤਹਿਤ ਆਜਾਦ ਫਾਉਂਡੇਸ਼ਨ ਦੇ ਸ੍ਰਪਰਸਤ ਡਾ.ਅਬਦੁਲ ਮਜੀਦ ਆਜਾਦ ਨੇ ਕਿਹਾ ਕਿ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਵਿਰੋਧੀ ਵਿਚਾਰ ਪ੍ਰਗਟ ਕਰਨ ਵਾਲੇ ਨੂੰ ਦੇਸ਼-ਧ੍ਰੋਹੀ ਕਿਹਾ ਜਾਣਾ ਆਮ ਵਰਤਾਰਾ ਬਣ ਗਿਆ ਹੈ. ਤਰਕਸ਼ੀਲ ਸੁਸਾਇਟੀ ਦੇ ਮੁਖੀ ਮੋਹਨ ਬਡਲਾ ਨੇ ਕਿਹਾ ਕਿ ‘ਆਸਿਫਾ ਬਲਾਤਕਾਰ’ ਜਿਹੇ ਮਸਲਿਆਂ ਵਿਰੱਧ ਭਾਵੇਂ ਸਾਰੇ ਸਮਾਜ ਨੂੰ ਇੱਕ-ਜੁੱਟ ਹੋਣ ਦੀ ਜਰੂਰਤ ਤਾਂ ਹੈ ਹੀ, ਪ੍ਰੰਤੂ ਅਜਿਹੇ ‘ਮਾਮਲੇ ਵਾਪਰਣ ਹੀ ਨਾ’ ਸਾਨੂੰ ਅਜਿਹਾ ਮਾਹੌਲ ਸਿਰਜਨ ਦੀ ਵੀ ਲੋੜ ਹੈ. ਬੇਗਮਪੁਰਾ ਏਕਤਾ ਕਲੱਬ ਦੇ ਪ੍ਰਧਾਨ ਬਿੱਟੂ ਸਰੋਏ ਨੇ ਕਿਹਾ ‘ਦਲਿੱਤਾਂ ਅਤੇ ਘੱਟ-ਗਿਣਤੀਆਂ ਲਈ ਜੀਵਣ ਹਾਲਤਾਂ ਅਸੰਭਵ ਕੀਤੀਆਂ ਜਾ ਰਹੀਆਂ ਹਨ. ਆਜਾਦ ਫਾਉਂਡੇਸ਼ਨ ਦੀ ਸੰਯੁਕਤ ਸਕੱਤਰ ਤਾਹਿਰਾ ਪਰਵੀਨ ਵਲੋਂ ਵੀ ਇਸ ਮੌਕੇ ਆਪਣੇ ਵਿਚਾਰ ਰੱਖੇ ਗਏ.
ਇਸ ਮਾਰਚ ਵਿੱਚ ਮਾਲੇਕੋਟਲਾ ਅਤੇ ਲਾਗਲੇ ਪਿੰਡਾ ਤੋਂ ਪਹੁੰਚੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ‘ਕੈਂਡਲ ਮਾਰਚ’ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਈ. ਜਿਹਨਾਂ ਵਿੱਚ ਚੜਾਉਣ ਗੁਰੁ ਰਵਿਦਾਸ ਮੰਦਰ ਕਮੈਟੀ, ਜਾਵੇਦ ਅਸਲਮ, ਮੁਸਲਿਮ ਸਟੂਡੈਂਟ ਫੈਡਰੇਸ਼ਨ ਆਫ ਪੰਜਾਬ, ਏਕਤਾ ਹੈਂਡੀਕੈਪਡ ਅਤੇ ਵਿਧਵਾ ਵੈਲਫੇਅਰ ਸੁਸਾਇਟੀ, ਅਵੇਕ ਫਾਉਂਡੇਸ਼ਨ, ‘ਸਵਿੰਧਾਨ ਬਚਾਉ ਦੇਸ਼ ਬਚਾੳ ਕਮੈਟੀ’, ਪੰਜਾਬ ਸਟੂਡੈਂਟ ਯੁਨੀਅਨ ਅਦਿ ਸੰਸਥਾਵਾਂ ਅਤੇ ਸੰਗਠਨ ਵਿਸੇਸ਼ ਹਨ. ਕੈਂਡਲ ਮਾਰਚ ਨੂੰ ਸਫਲਤਾ-ਪੂਰਵਕ ਸਿਰੇ ਚੜਾਉਣ ਆਜਾਦ ਫਾਉਂਡੇਸ਼ਨ ਦੇ ਚੇਅਰਮੈਨ ਅਸਗਰ ਅਲੀ, ਪਰੌਜੈਕਟ ਡਾਇਰੈਕਟਰ ਅਸਲਮ ਨਾਜ, ਸਕੱਤਰ ਅਮਜਦ ਵਿਲੋਨ, ਮੁਹੰਮਦ ਮਜੀਦ ਦਲੇਲਗੜ, ਸਰਬਜੀਤ ਧਲੇਰ,ਪ੍ਰਚਾਰ ਸਕੱਤਰ ਸਰਾਜ ਅਨਵਰ ਸੰਧੂ, ਹਲੀਮ ਸੰਧੂ, ਮੁਹੰਮਦ ਮੁਨੀਰ, ਸਮੀਰ ਲੋਹਾਰ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ.