ਸਫਲ ਤਰਕਸ਼ੀਲ ਪ੍ਰੋਗਰਾਮ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

ਸਫਲ ਤਰਕਸ਼ੀਲ ਪ੍ਰੋਗਰਾਮ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ

ਲੁਧਿਆਣਾ, 24 ਮਈ (ਡਾ. ਮਜੀਦ ਅਜਾਦ) : ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.)  ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਮਿਤੀ 28 ਮਈ 2017 ਐਤਵਾਰ ਨੂੰ ਸਮਾਂ ਸਵੇਰੇ 9.30 ਵਜੇ, ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ

  ਜਾ ਰਹੀ ਹੈ. ਵਰਕਸ਼ਾਪ ਵਿੱਚ ਸੁਸਾਇਟੀ ਦੇ ਸੂਬਾ ਆਗੂ ਤਰਲੋਚਨ ਸਿੰਘ ਸਮਰਾਲਾ (ਸੂਬਾ ਮੁਖੀ ਸਭਿਆਚਾਰ ਵਿਭਾਗ) ਇਕਾਈ ਵਰਕਰਾਂ ਨੂੰ ਟਰੇਨਿੰਗ ਦੇਣਗੇ. ਇਸ ਬਾਰੇ ਜਾਣਕਾਰੀ ਦਿੰਦਿਆ ਜੋਨ ਲੁਧਿਆਣਾ ਦੇ ਜਥੇਬੰਦਕ ਮੁਖੀ ਦਲਵੀਰ ਕਟਾਣੀ ਨੇ ਦੱਸਿਆ ਕਿ ਇਸ ਟਰੇਨਿੰਗ ਵਰਕਸ਼ਾਪ ਵਿੱਚ ਲੁਧਿਆਣਾ ਜੋਨ ਅਧੀਨ ਪੈਂਦੀਆ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਸਾਹਨੇਵਾਲ, ਲੁਧਿਆਣਾ, ਜਗਰਾਉਂ, ਸਿਧਾਰ, ਸਮਰਾਲਾ ਅਤੇ ਜਰਗ ਦੇ ਸਾਰੇ ਵਿਭਾਗ ਮੁਖੀਆਂ ਦੇ  ਸ਼ਾਮਲ ਹੋਣ ਦੀ ਉਮੀਦ ਹੈ. ਇਸ ਟਰੇਨਿੰਗ ਵਰਕਸ਼ਾਪ ਵਿੱਚ ਤਰਕਸ਼ੀਲ ਮੈਂਬਰਾਂ ਨੂੰ ਤਰਕਸ਼ੀਲ ਸੁਸਾਇਟੀ ਦੇ ਕੰਮ ਕਰਨ ਦੇ ਤਰੀਕੇ ਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਕਿ ਇਸ ਪ੍ਰੋਗਰਾਮ ਤਹਿਤ ਸਿਖਿਆ ਸੰਸਥਾਵਾਂ ਅਤੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤੇ ਜਾ ਸਕਣ  ਅਤੇ ਸਮਾਜ ਵਿੱਚ ਚੱਲ ਰਹੇ ਅੰਧ-ਵਿਸਵਾਸ਼ ਦੇ ਅੱਡਿਆਂ, ਜੋਤਿਸ਼ ਕੇਂਦਰਾਂ, ਧਾਗੇ-ਤਬੀਤ ਕਰਨ ਵਾਲਿਆਂ ਖਿਲਾਫ  ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ, ਉਹਨਾਂ ਦੀ ਸੋਚ ਨੂੰ ਵਿਗਿਆਨਕ ਮੋੜਾ ਦਿੱਤਾ ਜਾ ਸਕੇ.