ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਭਾਰਤ ਵਿੱਚ ਫਿਰਕੂ ਹਵਾ ਦੇ ਦਰਪੇਸ਼, ਧਰਮ-ਨਿਰਪੱਖ ਗੁੱਟ ਇੱਕਠੇ ਹੋਣ: ਮਾਸਟਰ ਤਰਲੋਚਨ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੁਧਿਆਣਾ ਜੋਨ ਦਾ ਹੋਇਆ ਡੈਲੀਗੇਟ ਇਜਲਾਸ

ਲੁਧਿਆਣਾ,10 ਅਪ੍ਰੈਲ (ਡਾ. ਮਜੀਦ ਅਜਾਦ ): ਤਰਕਸ਼ੀਲ ਸੁਸਾਇਟੀ ਪੰਜਾਬ  ਰਾਜਿ: ਦੇ ਜੋਨ ਲੁਧਿਆਣਾ ਦਾ ਚੋਣ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨਜ਼ਦੀਕ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ. ਜਿਸ ਵਿੱਚ ਜੋਨ ਅਧੀਨ ਪੈਂਦੀਆਂ 7 ਇਕਾਈਆਂ ਮਾਲੇਰ ਕੋਟਲਾ, ਕੋਹਾੜਾ, ਲੁਧਿਆਣਾ, ਜਗਰਾਉਂ, ਸਧਾਰ ਅਤੇ

ਸਮਰਾਲਾ ਤੋਂ ਤਰਕਸ਼ੀਲ ਆਗੂਆਂ ਅਤੇ ਡੈਲੀਗੇਟਾਂ ਨੇ ਭਾਗ ਲਿਆ. ਲੁਧਿਆਣਾ ਜੋਨ ਦੀ ਰਿਪੋਰਟ ਜਸਵੰਤ ਜੀਰਖ ਨੇ ਪੇਸ਼ ਕੀਤੀ. ਇਕਾਈਆਂ ਦੇ ਆਗੂਆਂ ਕਰਮਵਾਰ ਮਾਲੇਰਕੋਟਲਾ ਤੋਂ ਡਾ. ਮਜੀਦ ਅਜਾਦ, ਕੋਹਾੜਾ ਤੋਂ ਦਲਵੀਰ ਕਟਾਣੀ, ਖੰਨਾ ਤੋਂ ਮਹਿੰਦਰ ਸਿੰਘ, ਮਾਛੀਵਾੜਾ ਤੋਂ ਮਾਸਟਰ ਬਖਸ਼ੀ ਰਾਮ, ਲੁਧਿਆਣਾ ਤੋਂ ਜਸਵੰਤ ਜੀਰਖ, ਸਧਾਰ ਤੋਂ ਮਾਸਟਰ ਕਰਨੈਲ ਸਿੰਘ, ਜਗਰਾਉਂ ਤੋਂ ਕੰਵਲਜੀਤ ਸਿੰਘ ਨੇ ਕ੍ਰਮਵਾਰ ਆਪੋ ਆਪਣੀ ਇਕਾਈ ਵੱਲੋਂ ਪਿਛਲੇ ਦੋ ਸਾਲਾਂ ਅਧੀਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਜੋਨ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ ਗਈ.

ਇਜਲਾਸ ਵਿੱਚ ਮੁਖ-ਮਹਿਮਾਨ ਦੇ ਤੌਰ ਤੇ ਸੁਸਾਇਟੀ ਦੇ ਸਭਿਆਚਾਰ ਵਿਭਾਗ ਦੇ ਸੁਬਾਈ ਮੁਖੀ ਮਾਸਟਰ ਤਰਲੋਚਨ ਸ਼ਾਮਲ ਹੋਏ. ਆਪਣੇ ਮੁੱਖ ਭਾਸ਼ਣ ਵਿੱਚ ਬੋਲਦਿਆਂ ਮਾ. ਤਰਲੋਚਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਪੂਰੇ ਦੇਸ਼  ਵਿੱਚ ਘਰ-ਵਾਪਸੀ, ਲਵ-ਜਿਹਾਦ, ਮਿਥਿਹਾਸਕ ਵਿਗਿਆਨ ਅਦਿ ਦੇ ਰੂਪ ਵਿੱਚ ਫਿਰਕੂ-ਧਰੁਵੀਕਰਣ ਕੀਤਾ ਜਾ ਰਿਹਾ ਹੈ, ਅਜਿਹੇ ਸਮੇਂ ਧਰਮ-ਨਿਰਪੱਖ ਮਨੁੱਖੀ ਸੰਗਠਨਾਂ ਨੂੰ ਇੱਕ ਬੈਨਰ ਹੇਠ ਇੱਕਠੇ ਹੋਣ ਦੀ ਲੋੜ ਹੈ.

ਇਸ ਉਪਰੰਤ ਅਗਲੇ ਦੋ ਸਾਲਾਂ ਲਈ ਜੋਨ ਲੁਧਿਆਣਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਦਲਵੀਰ ਕਟਾਣੀ ਜਥੇਬੰਦਕ ਮੁਖੀ, ਆਤਮਾ ਸਿੰਘ ਵਿੱਤ ਮੁਖੀ, ਡਾ. ਮਜੀਦ ਅਜਾਦ ਮੀਡੀਆ ਵਿਭਾਗ ਮੁਖੀ, ਕੰਵਲਜੀਤ ਸਿੰਘ ਜਗਰਾਉਂ ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਅਤੇ ਸਮਸ਼ੇਰ ਨੂਰਪੁਰੀ ਸਭਿਆਚਾਰਕ ਵਿਭਾਗ ਮੁਖੀ ਸਰਬ-ਸੰਮਤੀ ਨਾਲ ਚੁਣੇ ਗਏ. ਇਸ ਮੌਕੇ ਹੋਰਨਾਂ ਦੇ ਇਲਾਵਾ ਅਮ੍ਰਿਤਪਾਲ, ਰਾਜਿੰਦਰ ਜੰਡਿਆਲੀ, ਅਮਰਦੀਪ ਖਮਾਣੋ, ਸਤੀਸ਼ ਸੱਚਦੇਵਾ, ਹਰੀ ਸਿੰਘ ਰੋਹੀੜਾ, ਮੇਜਰ ਸਿੰਘ ਸੋਹੀ ਆਦਿ ਨੇ ਵੀ ਆਪਣੇ ਵਿਚਾਰ ਰੱਖੇ.

powered by social2s