ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਹੁਣ 2 ਅਤੇ 3 ਸਤੰਬਰ ਨੂੰ

ਤਰਕਸ਼ੀਲ ਸੁਸਾਇਟੀ ਪੰਜਾਬ ਨੇ 26 ਤੇ 27 ਅਗਸਤ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋ ਕਿ ਮੁਲਤਵੀ ਕਰ ਦਿੱਤੀ ਸੀ, ਦੀਆਂ ਦੁਬਾਰਾ ਤਰੀਕਾਂ ਤਹਿ ਕਰ ਦਿੱਤੀਆਂ ਹਨ। ਇਸ ਪ੍ਰੀਖਿਆ ਦੀਆਂ ਅਗਲੀਆਂ ਤਰੀਕਾਂ ਇਹ ਹਨ-- 26 ਅਗਸਤ ਵਾਲੀ ਪ੍ਰੀਖਿਆ 2 ਸਤੰਬਰ ਨੂੰ ਅਤੇ 27 ਅਗਸਤ ਵਾਲੀ ਪ੍ਰੀਖਿਆ 3 ਸਤੰਬਰ ਨੂੰ ਹੋਵੇਗੀ। ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਿਹੜੇ ਸਕੂਲ ਅਜੇ ਬੰਦ ਹਨ ਉਹਨਾਂ ਬਾਰੇ ਤਰੀਕ ਬਾਅਦ ਵਿੱਚ ਤਹਿ ਹੋਵੇਗੀ। ਸਾਰੇ ਤਰਕਸ਼ੀਲ ਜ਼ੋਨ, ਇਕਾਈਆਂ, ਸਬੰਧਤ ਟੀਚਰ ਅਤੇ ਵਿਦਿਆਰਥੀ ਇਸ ਵਾਸਤੇ ਲੋੜੀਂਦੀ ਤਿਆਰੀ ਕਰ ਲੈਣ।

ਰਾਜਿੰਦਰ ਭਦੌੜ

ਸੂਬਾ ਜਥੇਬੰਦਕ ਮੁਖੀ

ਤਰਕਸ਼ੀਲ ਸੁਸਾਇਟੀ ਪੰਜਾਬ

Contact

Position:
ਜ਼ੋਨ ਮੁਖੀ ਜਲੰਧਰ
Address
ਟਿੱਬਾ
ਪੰਜਾਬ
ਭਾਰਤ
Mobile
99140-52555