ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲਾਂ ਦਾ ਉਦੇਸ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣਾ: ਗੁਰਮੀਤ ਖਰੜ

ਖਰੜ, 8 ਜੂਨ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਮਹੀਨਾਵਾਰੀ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਸ਼ਾਮਲ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਤਰਕਸ਼ੀਲਾਂ ਦਾ ਉਦੇਸ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣਾ ਹੈ ਤਾਂਕਿ ਉਹ ਅਜੋਕੇ

ਸਮਾਜਿਕ ਪ੍ਰਬੰਧ ਵਿੱਚ ਵਾਪਰਦੇ ਹਰ ਵਰਤਾਰੇ ਦੀ ਅਸਲੀਅਤ ਨੂੰ ਸਮਝਕੇ ਪਾਖੰਡੀ ਸਾਧਾਂ, ਤਾਂਤਰਿਕਾਂ, ਜੋਤਿਸ਼ੀਆਂ ਆਦਿ ਵੱਲੋਂ ਲੁੱਟਣ ਲਈ ਅਪਣਾਏ ਜਾਂਦੇ ਢੰਗ-ਤਰੀਕਿਆਂ ਨੂੰ ਜਾਣ  ਸਕਣ. ਉਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਗਲੇ-ਪਿਛਲੇ ਜਨਮਾਂ, ਕਿਸਮਤਵਾਦੀ ਫਲਸਫਾ, ਮਰਨ ਤੋਂ ਬਾਅਦ ਕੀ ਬਣੇਗਾ ਆਦਿ ਦੀ ਅਸਲੀਅਤ ਵੀ ਦੱਸਦੇ ਹਾਂ.

ਇਸ ਮੌਕੇ ਬਿਕਰਮਜੀਤ ਸੋਨੀ ਨੇ ਕਿਹਾ ਕਿ ਮਨੁੱਖੀ ਜਿੰਦਗੀ ਕਿਸੇ ਅਖੌਤੀ ਵਿਓ-ਮਾਤਾ ਵੱਲੋਂ ਧੁਰੋਂ ਲਿਖੀ ਤਕਦੀਰ ਸਦਕਾ ਵਿਕਸਿਤ ਨਹੀਂ ਹੋਈ ਬਲਕਿ ਵਿਗਿਆਨਿਕ ਖੋਜਾਂ ਨੇ ਸਾਬਤ ਕੀਤਾ ਹੈ ਕਿ ਲੰਬੀ ਉਮਰ ਅਤੇ ਤੰਦਰੁਸ਼ਤੀ ਸਾਫ ਵਾਤਾਵਰਣ, ਸ਼ੁੱਧ ਖੁਰਾਕ , ਲੋਕ ਪੱਖੀ ਰਾਜ ਪ੍ਰਬੰਧ ਅਤੇ ਆਪਸੀ ਮਿਲਵਰਤਣ ਆਦਿ ਉੱਤੇ ਨਿਰਭਰ ਕਰਦੀ ਹੈ. ਇਸ ਲਈ ਕਿਸੇ ਅਖੌਤੀ ਸਾਧ-ਸਿਆਣੇ ਵੱਲੋਂ ਪੂਜਾ-ਪਾਠ ਦੁਆਰਾ ਜੀਵਨ ਹਾਲਤਾਂ ਨੂੰ ਸੌਖਾ ਬਣਾਉਣ ਦਾ ਲਾਰਾ ਲਾਉਣਾ ਨਿਰ੍ਹਾ ਧੋਖਾ ਹੁੰਦਾ ਹੈ.

ਇਸ ਮੀਟਿੰਗ ਦੌਰਾਨ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਆਪਣੀ ਸਥਾਪਤੀ ਵਕਤ 23 ਸ਼ਰਤਾਂ ਪਾਖੰਡੀ ਤਾਂਤਰਿਕਾਂ-ਸ਼ਿਆਣਿਆਂ ਆਦਿ ਨੂੰ ਵੰਗਾਰਨ ਵਾਸਤੇ ਰੱਖੀਆਂ ਸਨ. ਅੱਜ 30 ਸਾਲ ਬੀਤ ਜਾਣ ਬਾਅਦ ਵੀ ਕੋਈ ਚਮਤਕਾਰਾਂ ਦਾ ਦਾਅਵਾ ਕਰਨ ਵਾਲ਼ਾ ਸਾਡਾ ਚੈਲਿੰਜ ਸਵੀਕਾਰ ਕਰਨ ਮੈਦਾਨ ਵਿੱਚ ਨਹੀਂ ਆਇਆ. ਇਸ ਤੋਂ ਸਾਬਿਤ ਹੁੰਦਾ ਹੈ ਕਿ ਚਮਤਕਾਰਾਂ ਦੇ ਨਾਂ ਉੱਪਰ ਦੁਕਾਨਦਾਰੀ ਕਰਨ ਵਾਲ਼ੇ ਸਿਰਫ ਭੋਲ਼ੇ-ਭਾਲ਼ੇ ਲੋਕਾਂ ਦਾ ਮੂਰਖ ਬਣਾਉਂਦੇ ਹਨ.

 ਇਸ ਮੀਟਿੰਗ ਵਿੱਚ ਹਾਜਰ ਕਰਮਜੀਤ ਸਕਰੁੱਲਾਂਪੁਰੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਸਰਿੰਦਰ ਸਿੰਬਲ਼ਮਾਜਰਾ, ਅਵਤਾਰ ਸਹੌੜਾਂ, ਰਾਜੇਸ਼ ਸਹੌੜਾਂ, ਜਰਨੈਲ ਸਹੌੜਾਂ, ਹਰਜਿੰਦਰ ਪਮੌਰ, ਗੁਰਮੀਤ ਸਹੌੜਾਂ, ਬੀਬੀ ਨਿਰਮਲ ਕੌਰ, ਆਮੀਨ ਤੇਪਲ਼ਾ, ਚਰਨਜੀਤ ਆਦਿ ਤਰਕਸ਼ੀਲ ਕਾਮਿਆਂ ਨੇ ਅੰਧ-ਵਿਸ਼ਵਾਸਾਂ ਖਿਲਾਫ ਚੱਲਦੇ ਸੰਘਰਸ਼ ਨੂੰ ਹੋਰ ਤੇਜ ਕਰਨ ਦੀ ਲੋੜ ਮਹਿਸੂਸ ਕੀਤੀ.