ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਤਰਕਸ਼ੀਲ ਸੁਸਾਇਟੀ ਦੀ ਇਕਾਈ ਮੋਹਾਲੀ ਦੇ ਚੋਣ ਅਜਲਾਸ ਵਿੱਚ ਜਸਵੰਤ ਮੋਹਾਲੀ ਬਣੇ ਜਥੇਬੰਦਕ ਮੁਖੀ

ਚੁੰਨੀ ਵਿਖੇ ਨਾਟਕ ਮੇਲਾ  26 ਮਾਰਚ ਨੂੰ

ਮੋਹਾਲੀ, 22 ਮਾਰਚ (ਡਾ.ਮਜੀਦ ਆਜਾਦ): ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਦਾ ਚੋਣ ਅਜਲਾਸ ਜ਼ੋਨ ਚੰਡੀਗੜ੍ਹ ਦੇ ਜਥੇਬੰਦਕ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਦੀ ਨਿਗਰਾਨੀ ਵਿੱਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਬਲੌਂਗੀ ਵਿਖੇ ਹੋਇਆ. ਸਭ ਤੋਂ ਪਹਿਲਾਂ ਸਾਬਕਾ ਜੱਥੇਬੰਦਕ

ਮੁਖੀ ਵੱਲੋਂ ਨਵੇਂ ਮੈਂਬਰਾਂ ਨਾਲ ਜਾਣ ਪਛਾਣ ਕਰਾਈ ਗਈ. ਇਸ ਉਪਰੰਤ ਉਨ੍ਹਾਂ ਦੋ ਸਾਲਾਂ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ’ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਕਾਰਗੁਜ਼ਾਰੀ ਰਿਪੋਰਟ ਨੂੰ ਪਾਸ ਕੀਤਾ ਗਿਆ. ਇਸ ਤੋਂ ਬਾਅਦ ਪਹਿਲੀ ਕਾਰਜਕਾਰਨੀ ਨੂੰ ਭੰਗ ਕਰਕੇ 2023-25 ਦੋ ਸਾਲਾਂ ਲਈ ਨਵੀਂ ਕਾਰਜਕਾਰਨੀ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ.

ਨਵੀਂ ਟੀਮ ਵਿੱਚ ਜਸਵੰਤ ਮੋਹਾਲੀ ਨੂੰ  ਜਥੇਬੰਦਕ ਮੁਖੀ ਦੀ ਜਿਮੇਵਾਰੀ ਸੌਂਪੀ ਗਈ, ਵਿੱਤ ਵਿਭਾਗ ਦੀ ਜਰਨੈਲ ਕ੍ਰਾਂਤੀ ਸਿੰਘ, ਮੀਡੀਏ ਦੀ ਜੁੰਮੇਵਾਰੀ ਡਾ. ਮਜੀਦ ਆਜਾਦ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਦੀ ਜੁੰਮੇਵਾਰੀ ਇਕਬਾਲ ਸਿੰਘ ਤੇ ਸਭਿਆਚਾਰਕ ਵਿਭਾਗ ਦੀ ਜੁੰਮੇਵਾਰੀ ਗੋਰਾ ਹੋਸ਼ਿਆਰਪੁਰੀ ਨੂੰ ਸੌਂਪੀ ਗਈ,ਮੀਡੀਆ ਵਿਭਾਗ ਵਿੱਚ ਸਤਨਾਮ ਆਜਾਦ ਨੂੰ ਸਹਾਇਕ ਵਜੋਂ ਲਿਆ.ਇਸ ਦੇ ਨਾਲ ਹੀ ਜ਼ੋਨ ਤੇ ਸੂਬਾ ਚੋਣ ਅਜਲਾਸ ਵਿੱਚ ਭਾਗ ਲੈਣ ਲਈ ਡਾ. ਮਜੀਦ ਆਜਾਦ ਨੂੰ ਡੈਲਗੇਟ ਚੁਣਿਆ ਗਿਆ. 

ਅੱਜ ਦੇ ਚੋਣ ਅਜਲਾਸ ਵਿੱਚ ਉਪਰੋਕਤ ਤੋਂ ਇਲਾਵਾ ਸੁਰਜੀਤ ਸਿੰਘ ਲੈਕਚਰਾਰ, ਗੁਰਤੇਜ ਸਿੰਘ , ਅਧਿਆਪਕ ਆਗੂ ਗੁਰਪਿਆਰ ਸਿੰਘ, ਸਤਨਾਮ ਆਜਾਦ, ਉਦਯੋਗਪਤੀ ਜਸਵਿੰਦਰ ਸਿੰਘ, ਸਮਸ਼ੇਰ ਚੋਟੀਆਂ, ਸਤਵਿੰਦਰ ਚੁੰਨੀ ਕਲਾਂ ਨੇ ਭਾਗ ਲਿਆ.ਆਗੂਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ,ਵਹਿਮਾਂਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਦਿੱਤਾ. ਨਵੀਂ ਕਮੇਟੀ ਵਲੋਂ 26 ਮਾਰਚ ਦੀ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ 'ਨਾਟਕ ਮੇਲਾ' ਚੁੰਨੀ ਕਲਾਂ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ.