ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲ ਸੁਸਾਇਟੀ ਕਿਸਾਨੀ ਸੰਘਰਸ਼ ਕਰ ਰਹੇ ਲੋਕਾਂ ਵਿੱਚ ਲੈਕੇ ਜਾਏਗੀ ਤਰਕਸ਼ੀਲ ਸਾਹਿਤ

ਬਰਨਾਲਾ, 24 ਜੁਲਾਈ (ਅਜਾਇਬ ਜਲਾਲਆਣਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਮੁਖੀ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ. ਜਿਸ ਵਿਚ 8 ਅਗਸਤ ਨੂੰ ਹੋ ਰਹੇ ਸੂਬਾ ਪੱਧਰੀ ਇਜਲਾਸ ਦੀ ਤਿਆਰੀ, ਸੁਸਾਇਟੀ ਦੀਆਂ

ਸੰਵਿਧਾਨਿਕ ਸੋਧਾਂ, ਦਿੱਲੀ ਅਤੇ ਹੋਰਨਾਂ ਕਿਸਾਨ ਸੰਘਰਸ਼ਰਤ ਥਾਵਾਂ ਤੇ ਤਰਕਸ਼ੀਲ ਸਾਹਿਤ ਦੀ ਵੰਡ ਕਰਨ ਬਾਰੇ ਅਹਿਮ ਚਰਚਾ ਹੋਈ. ਰਾਜਿੰਦਰ ਭਦੌੜ ਨੇ ਉਪਰੋਕਤ ਮਸਲਿਆਂ ਤੇ ਚਰਚਾ ਕਰਦਿਆਂ ਕਿਹਾ ਦੇਸ਼ ਦੇ ਲੋਕਾਂ ਦਾ ਨਜ਼ਰੀਆ ਵਿਗਿਆਨ ਅਧਾਰਿਤ ਬਣਾਉਣ ਲਈ ਸੁਸਾਇਟੀ ਮੁੱਢ ਤੋਂ ਹੀ ਇਹ ਕਾਰਜ ਕਰਦੀ ਆ ਰਹੀ ਹੈ, ਹੁਣ ਚੁਣੌਤੀਆਂ ਹੋਰ ਵੀ ਵੱਡੀਆਂ ਹਨ. ਅੱਜ ਕਿਸਾਨੀ ਅਤੇ ਮਜ਼ਦੂਰ ਵਰਗ ਦੀਆਂ ਸਮੱਸਿਆਵਾਂ ਨੂੰ ਸਰ ਕਰਨ ਲਈ ਲੋਕਾਂ ਦਾ ਸੋਚਣ ਢੰਗ ਅਗਾਂਹ ਵਧੂ ਹੋਣਾ ਬਹੁਤ ਲਾਜ਼ਿਮੀ ਹੈ. ਇਸ ਕਾਰਜ ਲਈ ਸੁਸਾਇਟੀ ਖੇਤੀ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੀਆਂ ਕਿਤਾਬਾਂ ਸੰਘਰਸ਼ਰਤ ਕਿਸਾਨਾਂ ਵਿਚ ਲੈਕੇ ਜਾਵੇਗੀ. ਰਾਮਸਵਰਨ ਲੱਖੇਵਾਲੀ ਅਤੇ ਸੁਖਵਿੰਦਰ ਬਾਗਪੁਰ ਨੇ ਕਿਹਾ ਇਹ ਕਿਤਾਬਾਂ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਤਿਆਰ ਕੀਤੀਆਂ ਗਈਆਂ ਅਤੇ ਇਹ ਕਿਤਾਬਾਂ ਸੰਘਰਸ਼ੀ ਲੋਕਾਂ ਲਈ ਇੱਕ ਵਧੀਆ ਰਾਹ ਦਰਸ਼ਾਵਾ ਸਿੱਧ ਹੋਣਗੀਆਂ.

ਮੀਡੀਆ ਮੁਖੀ ਅਜਾਇਬ ਜਲਾਲਆਣਾ, ਅਜੀਤ ਪਰਦੇਸੀ, ਹਰਚੰਦ ਭਿੰਡਰ ਨੇ ਤਰਕਸ਼ੀਲ ਸੁਸਾਇਟੀ ਦਾ ਦੋ ਸਾਲਾ ਇਜਲਾਸ 8 ਅਗਸਤ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਚ ਹੋਣ ਦੀ ਜਾਣਕਾਰੀ ਦਿੱਤੀ. ਜਿਸ ਵਿਚ ਪੰਜਾਬ ਭਰ ਤੋਂ ਸਾਰੀਆਂ ਇਕਾਈਆਂ ਅਤੇ ਜੋਨਾਂ ਦੇ ਚੋਣਵੇਂ ਆਗੂ ਸ਼ਿਰਕਤ ਕਰਨਗੇ ਤੇ ਇਸ ਦੌਰਾਨ ਆਉਣ ਵਾਲ਼ੇ ਦੋ ਸਾਲਾਂ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ. ਬਲਬੀਰ ਚੰਦ ਲੌਂਗੋਵਾਲ, ਕਨੂੰਨ ਵਿਭਾਗ ਮੁਖੀ ਹਰਿੰਦਰ ਲਾਲੀ ਨੇ ਸੋਸ਼ਲ ਮੀਡੀਆ ਸੈਲ, ਚੇਤਨਾ ਪਰਖ ਪ੍ਰੀਖਿਆ ਅਤੇ ਤਰਕਸ਼ੀਲ ਸਾਹਿਤ ਵੈਨ ਸੰਚਾਲਣ ਦੇ ਲਈ ਤਿੰਨ ਨਵੇਂ ਵਿਭਾਗ ਬਣਾਉਣ ਦੀ ਤਜ਼ਵੀਜ਼ ਬਾਰੇ ਦੱਸਿਆ. ਰਾਜਵੰਤ ਬਾਗੜੀਆਂ, ਗੁਰਪ੍ਰੀਤ ਸਹਿਣਾ, ਅਵਤਾਰ ਦੀਪ, ਅੰਮ੍ਰਿਤ ਰਿਸ਼ੀ, ਰਾਮ ਕੁਮਾਰ ਪਟਿਆਲਾ, ਆਤਮਾ ਸਿੰਘ ਲੁਧਿਆਣਾ, ਰਾਜੇਸ਼ ਅਕਲੀਆ ਨੇ ਵੀ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ.