ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲਾਂ ਨੇ ਪੁਸ਼ਤਕ ਪ੍ਰਦਰਸਨੀ ਲਾਕੇ ਦਿੱਤੀ ਸ਼ਹੀਦਾਂ ਨੂੰ ਸਰਧਾਂਜਲੀ

ਖਰੜ, 24 ਮਾਰਚ (ਕਰਮਜੀਤ ਸਕਰੁੱਲਾਂਪੁਰੀ) 23 ਮਾਰਚ ਦੇ ਸ਼ਹੀਦਾਂ ਦੀ ਸੋਚ ਅਤੇ ਉਦੇਸ਼ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਦੀ ਇਕਾਈ ਖਰੜ ਵਲੋਂ ਪੁਸਤਕ ਪਰਦਸ਼ਨੀ ਬੱਸ ਸਟੈਂਡ ਖਰੜ ਵਿਖੇ ਲਗਾਈ ਗਈ. ਜਿਸਦੀ ਜਾਣਕਾਰੀ ਸਾਂਝੀ ਕਰਦਿਆਂ ਇਕਾਈ ਦੇ ਜਥੇਬੰਦਕ

ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਸਮਾਜਿਕ ਤਬਦੀਲੀ ਵਿੱਚ ਜੁਟੇ ਲੋਕਾਂ ਵਾਸਤੇ ਭਗਤ ਸਿੰਘ ਦੇ ਵਿਚਾਰ ਅੱਜ ਵੀ ਰਾਹ ਦਸੇਰਾ ਬਣੇ ਹੋਏ ਹਨ. ਆਪਣੀ ਸ਼ਹਾਦਤ ਤੋਂ ਸਿਰਫ ਦੋ ਦਿਨ ਪਹਿਲ਼ਾਂ ਪੰਜਾਬ ਦੇ ਗਵਰਨਰ ਨੂੰ ਪੱਤਰ ਵਿੱਚ ਭਗਤ ਸਿੰਘ ਨੇ ਲਿਖਿਆ ਸੀ; ''ਅਸੀਂ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚਲ ਰਿਹਾ ਹੈ ਤੇ ਇਹ ਤਦ ਤੱਕ ਚਲਦਾ ਰਹੇਗਾ ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਕਿਰਤੀ ਲੋਕਾਂ ਨੂੰ ਅਤੇ ਉਨਾਂ ਦੇ ਆਰਥਿਕ ਵਸੀਲਿਆਂ ਨੂੰ ਲੁੱਟਦੇ ਰਹਿਣਗੇ. ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ ਹੋਣ ਜਾਂ ਦੋਨੋਂ ਰਲ਼ਵੇ ਇਸ ਸਭ ਕੁਝ ਨਾਲ਼ ਸਾਨੂੰ ਕੋਈ ਫਰਕ ਨਹੀਂ ਪੈਂਦਾ."

ਸੀਨੀਅਰ ਆਗੂ ਗੁਰਮੀਤ ਖਰੜ ਨੇ ਦੱਸਿਆ ਕਿ ਅੰਗਰੇਜੀ ਹਾਕਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਅਕਸਰ ਅਰਾਜਕਤਵਾਦੀ ਕਹਿ ਕੇ ਭੰਡਦੇ ਸਨ. ਪਰ ਭਗਤ ਸਿੰਘ ਅਰਾਜਕਤਾ ਦਾ ਅਰਥ ਸਮਝਾਉਦਿਆਂ ਲਿਖਦਾ ਹੈ ਕਿ ਅਰਾਜਕ ਦਾ ਮਤਲਬ ਹੁੰਦਾ ਹੈ ਰਾਜਸੱਤਾ ਰਹਿਤ ਸਮਾਜਿਕ ਪ੍ਰਬੰਧ ਜਿਸ ਵਿੱਚ ਕੋਈ ਕਿਸੇ ਉੱਪਰ ਰਾਜ ਨਾ ਕਰੇ. ਭਗਤ ਸਿੰਘ ਰਾਜਸੱਤਾ ਨੂੰ ਲੋਕਾਂ ਉਤੇ ਦਾਬੇ ਦਾ ਸੰਦ ਸਮਝਦਾ ਸੀ. ਇਸ ਕਰਕੇ ਉਹ ਇਸ ਤਰਾਂ ਦੇ ਸਾਂਝੀਵਾਲਤਾ ਵਾਲ਼ੇ ਖੁਸ਼ਹਾਲ ਸਮਾਜ ਦੀ ਗੱਲ ਕਰਦਾ ਸੀ ਜਿਸ ਵਿੱਚ ਰਾਜਸੱਤਾ ਦੀ ਲੋੜ ਹੀ ਨਾ ਹੋਵੇ.

ਇਸ ਮੌਕੇ ਬਿਕਰਮਜੀਤ ਸੋਨੀ, ਨੇ ਜ਼ੋਰ ਦੇ ਕੇ ਕਿਹਾ ਅੱਜ ਸਮਾਜ ਦੇ ਜੋ ਮੰਦੜੇ ਹਾਲਾਤ ਹਨ ਉਹਨਾਂ ਨੂੰ ਸ਼ਹੀਦਾਂ ਦੀ ਸੋਚ ਅਪਣਾ ਕੇ ਉਸ ਅਨੁਸਾਰ ਕੰਮ ਕਰਨ ਨਾਲ ਹੀ ਸੁਧਾਰਿਆ ਜਾ ਸਕਦਾ ਹੈ. ਇਸ ਮੌਕੇ ਸੁਜਾਨ ਬਡਾਲਾ ਨੇ ਵੀ ਪਾਠਕਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਭਗਤ ਸਿੰਘ ਦੀਆਂ ਫ਼ੋਟੋਆਂ ਨਾਲ਼ ਮੋਹ ਪਾਕੇ ਨਾਇਕਵਾਦੀ ਰੁਝਾਨ ਤੋਂ ਬਚਣਾ ਚਾਹੀਦਾ. ਬਲਕਿ ਅੱਜ ਲੋਕਾਂ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ. ਨੌਜਵਾਨਾਂ ਨੂੰ ਸ਼ਹੀਦਾਂ ਦਾ ਉਦੇਸ ਸਮਝਣ ਲਈ ਉਨਾਂ ਦੀਆਂ 'ਜੇਲ਼ ਡਾਇਰੀ', 'ਡਰੀਮਲੈਂਡ', 'ਬੰਬ ਦਾ ਫਲਸ਼ਫਾ', 'ਮੈਂ ਨਾਸਤਿਕ ਕਿਉਂ ਹਾਂ' 'ਅਛੂਤ ਦਾ ਸਵਾਲ' ਵਰਗੀਆਂ ਲਿਖਤਾਂ ਪੜ੍ਹਨੀਆਂ ਅਤੇ ਵਿਚਾਰਨੀਆਂ ਚਾਹੀਦੀਆਂ ਹਨ. ਇਸ ਪ੍ਰਦਸ਼ਨੀ ਵਿਚ ਜਿੱਥੇ ਲੋਕਾਂ ਨੇ ਭਗਤ ਸਿੰਘ ਦੀ ਲਿਖੀ 'ਜੇਲ਼ ਡਾਇਰੀ' ਖਾਸੀ ਦਿਲਚਸਪੀ ਦਿਖਾਈ ਗਈ ਉਥੇ ਉਨਾਂ ਨੇ ਭਾਰੀ ਗਿਣਤੀ ਵਿਚ ਤਰਕਸ਼ੀਲ ਸਾਹਿਤ ਵੀ ਪਸੰਦ ਕੀਤਾ.

powered by social2s