तर्कशील पथ पढ़ने के लिये यहाँ से कलिक करें
Tarksheel Path Jan 18
- Hits: 2339
ਤਰਕਸ਼ੀਲ ਸੁਸਾਇਟੀ ਪੰਜਾਬ ਨੇ 26 ਤੇ 27 ਅਗਸਤ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋ ਕਿ ਮੁਲਤਵੀ ਕਰ ਦਿੱਤੀ ਸੀ, ਦੀਆਂ ਦੁਬਾਰਾ ਤਰੀਕਾਂ ਤਹਿ ਕਰ ਦਿੱਤੀਆਂ ਹਨ। ਇਸ ਪ੍ਰੀਖਿਆ ਦੀਆਂ ਅਗਲੀਆਂ ਤਰੀਕਾਂ ਇਹ ਹਨ-- 26 ਅਗਸਤ ਵਾਲੀ ਪ੍ਰੀਖਿਆ 2 ਸਤੰਬਰ ਨੂੰ ਅਤੇ 27 ਅਗਸਤ ਵਾਲੀ ਪ੍ਰੀਖਿਆ 3 ਸਤੰਬਰ ਨੂੰ ਹੋਵੇਗੀ। ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਿਹੜੇ ਸਕੂਲ ਅਜੇ ਬੰਦ ਹਨ ਉਹਨਾਂ ਬਾਰੇ ਤਰੀਕ ਬਾਅਦ ਵਿੱਚ ਤਹਿ ਹੋਵੇਗੀ। ਸਾਰੇ ਤਰਕਸ਼ੀਲ ਜ਼ੋਨ, ਇਕਾਈਆਂ, ਸਬੰਧਤ ਟੀਚਰ ਅਤੇ ਵਿਦਿਆਰਥੀ ਇਸ ਵਾਸਤੇ ਲੋੜੀਂਦੀ ਤਿਆਰੀ ਕਰ ਲੈਣ।
ਰਾਜਿੰਦਰ ਭਦੌੜ
ਸੂਬਾ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ