ਸਕੂਲਾਂ ਵਿੱਚ ਛੁੱਟੀਆਂ ਕਾਰਨ 26 ਅਤੇ 27 ਅਗਸਤ ਨੂੰ ਹੋਣ ਵਾਲੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਮੁਲਤਵੀ

ਪੰਜਾਬ ਸਰਕਾਰ ਵੱਲੋਂ ਭਾਰੀ ਬਾਰਿਸ਼ਾਂ ਕਾਰਣ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ 26 ਅਗਸਤ ਤੱਕ ਛੁੱਟੀਆਂ ਕਰਨ ਦੇ ਅਚਾਨਕ ਐਲਾਨ ਕਾਰਣ ਤਰਕਸ਼ੀਲ ਸੁਸਾਇਟੀ ਪੰਜਾਬ ਨੇ 26 ਤੇ 27 ਅਗਸਤ ਨੂੰ ਹੋਣ ਵਾਲੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪ੍ਰੀਖਿਆ ਦੀਆਂ ਅਗਲੀਆਂ ਤਰੀਕਾਂ ਦਾ ਫੈਸਲਾ ਸਾਰੇ ਸਕੂਲਾਂ ਦੇ ਪੂਰੀ ਤਰਾਂ ਖੁੱਲਣ ਤੋਂ ਬਾਅਦ ਅਤੇ ਸਕੂਲ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ।ਇਸ ਸਬੰਧੀ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਜਾਵੇਗਾ।

ਸੁਮੀਤ ਸਿੰਘ,ਸੂਬਾਈ ਮੀਡੀਆ ਮੁਖੀ-7696030173