Hits: 291

ਇਕਾਈਆਂ ਦੇ 163 ਡੈਲੀਗੇਟਾਂ ਵਲੋਂ ਅਗਲੇ ਦੋ ਸਾਲਾਂ ਲਈ 13 ਮੈਂਬਰੀ ਨਵੀਂ ਸੂਬਾਈ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ. ਇਸ ਚੋਣ ਵਿਚ ਜਥੇਬੰਦਕ ਵਿਭਾਗ ਲਈ ਮਾਸਟਰ ਰਾਜਿੰਦਰ ਭਦੌੜ, ਵਿਤ ਵਿਭਾਗ ਰਾਜੇਸ਼ ਅਕਲੀਆ, ਸਭਿਆਚਾਰਕ ਵਿਭਾਗ ਜੋਗਿੰਦਰ ਕੁੱਲੇਵਾਲ, ਮੀਡੀਆ ਵਿਭਾਗ ਸੁਮੀਤ ਸਿੰਘ, ਸੰਪਾਦਕੀ ਵਿਭਾਗ ਬਲਬੀਰ ਲੌਂਗੋਵਾਲ, ਸਾਹਿਤ ਵਿਭਾਗ ਹੇਮ ਰਾਜ ਸਟੈਨੋ, ਪ੍ਰਿੰਟਿੰਗ ਵਿਭਾਗ ਰਾਜਪਾਲ ਸਿੰਘ, ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਜਸਵੰਤ ਮੋਹਾਲੀ, ਮਾਨਸਿਕ ਸਿਹਤ ਮਸ਼ਵਰਾ ਵਿਭਾਗ ਅਜੀਤ ਪ੍ਰਦੇਸੀ ਰੋਪੜ, ਕਾਨੂੰਨ ਵਿਭਾਗ ਜਸਵਿੰਦਰ ਫਗਵਾੜਾ, ਵਿਦਿਆਰਥੀ ਚੇਤਨਾ ਵਿਭਾਗ ਰਾਮ ਸਵਰਨ ਲੱਖੇਵਾਲੀ, ਸਾਹਿਤ ਵੈਨ ਵਿਭਾਗ ਗੁਰਪ੍ਰੀਤ ਸ਼ਹਿਣਾ ਅਤੇ ਸੋਸ਼ਲ ਮੀਡੀਆ ਵਿਭਾਗ ਲਈ ਸੰਦੀਪ ਧਾਰੀਵਾਲ ਭੋਜਾਂ ਚੁਣੇ ਗਏ.

ਇਸ ਤੋਂ ਪਹਿਲੇ ਸੈਸ਼ਨ ਵਿੱਚ ਸੂਬਾ ਕਾਰਜਕਾਰਨੀ ਵਲੋਂ ਪਿਛਲੇ ਸੈਸ਼ਨ ਦੀ ਦੋ ਸਾਲਾ ਰੀਵੀਊ ਰਿਪੋਰਟ ਅਤੇ ਅਗਲੇ ਦੋ ਸਾਲ ਲਈ ਕਾਰਜ ਵਿਉਂਤਬੰਦੀ ਦਾ ਖਰੜਾ ਪੇਸ਼ ਕੀਤਾ ਗਿਆ. ਇਸ ਉੱਤੇ ਵੱਖ ਵੱਖ ਜੋਨਾਂ ਅਤੇ ਇਕਾਈਆਂ ਨਾਲ ਸੰਬੰਧਿਤ ਡੈਲੀਗੇਟਾਂ ਰਾਜਵੰਤ ਬਾਗੜੀਆਂ, ਮਾਸਟਰ ਪਰਮਵੇਦ ਸੰਗਰੂਰ, ਸੁਰਜੀਤ ਟਿੱਬਾ, ਜਸਵੰਤ ਜੀਰਖ, ਗੁਰਮੀਤ ਖਰੜ, ਰਾਮ ਕੁਮਾਰ ਪਟਿਆਲਾ, ਪ੍ਰਵੀਨ ਜੰਡਵਾਲਾ, ਭੂਰਾ ਸਿੰਘ ਮਹਿਮਾ ਸਰਜਾ, ਜੁਝਾਰ ਲੌਂਗੋਵਾਲ, ਗਗਨ ਰਾਮਪੁਰਾ, ਸੁਖਵਿੰਦਰ ਬਾਗਪੁਰ, ਮਾਸਟਰ ਜਗਦੀਸ਼, ਮੁਖਤਿਆਰ ਗੋਪਾਲਪੁਰ, ਕੁਲਵਿੰਦਰ ਨਗਾਰੀ, ਡਾ.ਮਜੀਦ, ਹਰਚੰਦ ਭਿੰਡਰ, ਅਜਾਇਬ ਜਲਾਲੇਆਣਾ, ਜਸਵੀਰ ਸੋਨੀ ਅਤੇ ਸਤਨਾਮ ਦਾਊਂ ਆਦਿ ਨੇ ਉਸਾਰੂ ਬਹਿਸ ਵਿੱਚ ਹਿੱਸਾ ਲੈਂਦਿਆਂ ਪੰਜਾਬ ਸਮੇਤ ਦੇਸ਼ ਵਿਚ ਦਿਨੋਂ ਦਿਨ ਵਧ ਰਹੇ ਅੰਧ ਵਿਸ਼ਵਾਸਾਂ,  ਧਾਰਮਿਕ ਕੱਟੜਵਾਦ, ਡੇਰਾਵਾਦ, ਬਾਬਾਵਾਦ ਅਤੇ ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ ਅਤੇ ਫ਼ਿਰਕੂ ਫਾਸ਼ੀਵਾਦ ਦੇ ਖਿਲਾਫ਼ ਤਰਕਸ਼ੀਲ ਸੁਸਾਇਟੀ ਵਲੋਂ ਸਮਾਜ ਵਿਚ ਵਿਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ ਨਾਲ ਵਿਕਸਤ ਕਰਨ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਵਾਉਣ ਦੀ ਲੋੜ ਉੱਤੇ ਜੋਰ ਦਿੱਤਾ ਗਿਆ. ਸੂਬਾਈ ਕਾਰਜਕਾਰਣੀ ਵਲੋਂ ਡੈਲੀਗੇਟਾਂ ਦੇ ਸੁਝਾਵਾਂ ਨਾਲ ਇਤਫ਼ਾਕ ਰੱਖਦਿਆਂ ਲੋਕ ਪੱਖੀ ਸਮਾਜਿਕ ਅਤੇ ਸਭਿਆਚਾਰਕ ਤਬਦੀਲੀ ਲਈ ਸੁਸਾਇਟੀ ਦੀਆਂ ਇਕਾਈਆਂ ਅਤੇ ਜੋਨਾਂ ਨੂੰ ਹੋਰ ਵਧ ਸਰਗਰਮ ਕਰਨ ਅਤੇ ਇਸਦਾ ਘੇਰਾ ਹੋਰ ਵਿਸ਼ਾਲ ਕਰਨ ਦਾ ਫੈਸਲਾ ਕੀਤਾ ਗਿਆ.

ਇਸ ਮੌਕੇ ਜੰਤਰ ਮੰਤਰ ਦਿੱਲੀ ਵਿਖੇ ਜਿਨਸੀ ਸ਼ੋਸ਼ਣ ਦੇ ਖਿਲਾਫ ਧਰਨਾ ਦੇ ਰਹੇ ਮਹਿਲਾ ਪਹਿਲਵਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਸਹੀ ਅਤੇ ਜਲਦੀ ਇਨਸਾਫ਼ ਦੇਣ ਦੀ ਜੋਰਦਾਰ ਮੰਗ ਕੀਤੀ ਗਈ. ਇਸਦੇ ਇਲਾਵਾ ਐਨ ਸੀ ਈ ਆਰ ਟੀ ਦੇ ਸਿਲੇਬਸ 'ਚੋਂ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਅਤੇ ਹੋਰਨਾਂ ਵਿਗਿਆਨਕ ਚੇਤਨਾ ਦੇ ਪਾਠਕ੍ਰਮਾਂ ਨੂੰ ਬਾਹਰ ਕੱਢਣ ਦੇ ਖਿਲਾਫ, ਲੋਕ ਵਿਰੋਧੀ ਕੌਮੀ ਸਿੱਖਿਆ ਨੀਤੀ 2020 ਨੂੰ ਤੁਰੰਤ ਰੱਦ ਕਰਨ, ਸਜ਼ਾ ਪੂਰੀ ਕਰ ਚੁੱਕੇ ਤਮਾਮ ਕੈਦੀਆਂ ਅਤੇ ਝੂਠੇ ਕੇਸਾਂ ਵਿੱਚ ਨਜਾਇਜ਼ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕਰਨ, ਬਸਤੀਵਾਦੀ ਕਾਲੇ ਕਾਨੂੰਨਾਂ ਯੂ ਏ ਪੀ ਏ, ਐਨ ਐਸ ਏ, ਐਫਸਪਾ ਨੂੰ ਖਤਮ ਕਰਨ ਅਤੇ ਕਿਸਾਨਾਂ - ਮਜ਼ਦੂਰਾਂ ਨੂੰ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਤੁਰੰਤ ਯੋਗ ਮੁਆਵਜ਼ਾ ਦੇਣ ਸੰਬੰਧੀ ਮਤੇ ਵੀ ਪਾਸ ਕੀਤੇ ਗਏ.

ਇਸ ਮੌਕੇ ਤਰਕਸ਼ੀਲ ਲਹਿਰ ਵਿਚ ਸਭ ਤੋਂ ਵਧ ਯੋਗਦਾਨ ਪਾਉਣ ਵਾਲੇ ਸਾਥੀ ਜਰਨੈਲ ਕ੍ਰਾਂਤੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਸਭ ਤੋਂ ਵਧ ਤਰਕਸ਼ੀਲ ਮੈਗਜ਼ੀਨ ਦੇ ਚੰਦੇ ਕੱਟਣ ਲਈ ਤਰਕਸ਼ੀਲ ਆਗੂ ਅਜੀਤ ਪ੍ਰਦੇਸੀ ਅਤੇ ਬਠਿੰਡਾ ਇਕਾਈ ਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ ਸਭ ਤੋਂ ਵਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਲਈ ਪਟਿਆਲਾ ਇਕਾਈ ਦੇ ਸਾਥੀਆਂ ਨੂੰ ਸਨਮਾਨ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਸਮਾਗਮ ਵਿੱਚ ਸਾਥੀ ਅੰਮ੍ਰਿਤਪਾਲ ਬੁਢਲਾਡਾ, ਜੋਗਾ ਸਿੰਘ, ਦੀਪ ਦਿਲਬਰ, ਰਾਮ ਸਿੰਘ ਨਿਰਮਾਣ, ਸੁਖਵਿੰਦਰ ਖਾਰਾ ਅਤੇ ਜਸਪਾਲ ਬਾਸਰਕੇ ਵਲੋਂ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ. ਇਜਲਾਸ ਵਿੱਚ 47 ਦਰਸ਼ਕਾਂ ਤੋਂ ਇਲਾਵਾ ਮਾਸਟਰ ਤਰਲੋਚਨ ਸਮਰਾਲਾ, ਅਸ਼ਵਨੀ ਕੁਮਾਰ, ਬਲਰਾਜ ਮੌੜ ਬਠਿੰਡਾ, ਸੁਰਿੰਦਰ ਰਾਮਪੁਰਾ ਫੂਲ, ਗਿਆਨ ਸਿੰਘ, ਮਾਸਟਰ ਲੱਖਾ ਸਿੰਘ ਮਾਨਸਾ, ਨਸੀਬ ਚੰਦ ਬੱਬੀ, ਸੋਹਣ ਸਿੰਘ ਮਾਝੀ, ਵਿਸ਼ਵਕਾਂਤ ਸੁਨਾਮ, ਸੰਦੀਪ ਕੁਮਾਰ ਦਰਦੀ, ਬੂਟਾ ਸਿੰਘ ਵਾਕਿਫ਼, ਕੁਲਵੰਤ ਕੌਰ ਪਟਿਆਲਾ, ਪ੍ਰੋ ਮਨਜੀਤ ਸਿੰਘ, ਸੁਰਜੀਤ ਦੌਧਰ, ਅਮਨ ਰਣਜੀਤ ਗੱਗੋਮਾਹਲ, ਪਾਲ ਬਾਗਪੁਰ, ਜਿੰਦਰ ਬਾਗਪੁਰ, ਦਲਬੀਰ ਕਟਾਣੀ, ਪਰਮਜੀਤ ਕੌਰ ਜੋਧਪੁਰ, ਹਰਪ੍ਰੀਤ ਮੀਆਂਵਿੰਡ, ਮਾਸਟਰ ਤਸਵੀਰ ਸਿੰਘ, ਤਰਲੋਚਨ ਗੁਰਦਾਸਪੁਰ, ਦੀਵਾਨ ਸਿੰਘ ਅਤੇ ਮਾਸਟਰ ਦਲਬੀਰ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ.