Hits: 1369

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਚੋਣ 6 ਮਾਰਚ ਨੂੰ

ਖਰੜ, 24 ਫਰਵਰੀ(ਕੁਲਵਿੰਦਰ ਨਗਾਰੀ): ਅੰਧਵਿਸ਼ਵਾਸ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਕਾਰਜਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਕਾਮਿਆਂ ਦੀ ਮਹੀਨਾਵਾਰ ਮੀਟਿੰਗ ਹੋਈ. ਇਸ ਮੌਕੇ ਸੈਸ਼ਨ 2021-2022 ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਹੋ ਰਹੀਆਂ ਚੋਣਾਂ ਬਾਰੇ ਵਿਚਾਰ

ਵਟਾਂਦਰਾ ਕੀਤਾ ਗਿਆ. ਚੋਣਾਂ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿ ਖਰੜ ਇਕਾਈ ਦੀ ਟੀਮ ਦੇ ਗਠਨ ਵਾਸਤੇ ਮੈਂਬਰਸ਼ਿੱਪ ਫਾਰਮ ਭਰੇ ਜਾ ਰਹੇ ਹਨ. ਇਕਾਈ ਦੇ ਆਗੂਆਂ ਦੀ  ਚੋਣ 6 ਮਾਰਚ 2021 ਨੂੰ ਹੋਵੇਗੀ. ਇਹ ਚੋਣ ਅਤੇ ਮੈਂਬਰਸ਼ਿੱਪ ਦੋ ਸਾਲਾਂ ਵਾਸਤੇ ਹੁੰਦੀ ਹੈ. ਉਨਾਂ ਦੱਸਿਆ ਕਿ ਇਕਾਈ ਦੀ ਮੈਂਬਰਸ਼ਿਪ ਲੈਣ ਦੇ ਚਾਹਵਾਨ ਸੱਜਣ ਇਕਾਈ ਦੇ ਦਫਤਰ ਲੌਂਗੀਆ ਸਰਵਿਸ਼ ਸਟੇਸ਼ਨ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ.

ਮੀਟਿੰਗ ਮੌਕੇ ਹਾਜਰ ਗੁਰਮੀਤ ਖਰੜ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਵਾਸਤੇ ਜਰੂਰੀ ਹੈ ਕਿ ੳਸਦੇ ਲੋਕ ਜਾਗਰੂਕ ਹੋਣ. ਤਰਕਸ਼ੀਲ ਬਣਨ ਦੀ ਲੋੜ ਕਿਉਂ ਦੇ ਜਵਾਬ ਵਿੱਚ ਉਨਾਂ ਦੱਸਿਆ ਕਿ ਇੱਕ ਸਧਾਰਨ ਵਿਅਕਤੀ ਸਿਰਫ ਸਾਮਣੇ ਦਿਸਦੇ ਲੱਛਣਾਂ ਨੂੰ ਹੀ ਅਸਲ ਸਮੱਸਿਆ ਸਮਝ ਲੈਂਦਾ ਹੈ. ਜਦਕਿ ਘਟਨਾਵਾਂ ਦੀ ਬੁਨਿਆਦ ਵਿੱਚ ਨਜਰ ਨਾ ਆਉਣ ਵਾਲੇ ਕਾਰਨ ਸਰਗਰਮ ਹੁੰਦੇ ਹਨ. ਤਰਕਸ਼ੀਲਾਂ ਦਾ ਉਦੇਸ਼ ਹੈ ਲੋਕਾਂ ਨੂੰ ਜਾਗਰੂਕ ਕਰਕੇ ਆਲ਼ੇ ਦੁਆਲ਼ੇ ਵਾਪਰਦੀਆਂ ਘਟਨਾਵਾਂ ਪਿਛਲੇ ਕਾਰਨਾਂ ਨੂੰ ਖੋਜਣ ਲਾਉਣਾ. ਸਮਾਜਿਕ ਮਸਲਿਆਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣ ਵਾਲ਼ਾ ਵਿਅਕਤੀ ਹੀ ਤਰਕਸ਼ੀਲ ਹੁੰਦਾ ਹੈ.

ਕੁਲਵਿੰਦਰ ਨਗਾਰੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ ਲੰਬੇ ਅਰਸੇ ਤੋਂ ਦੇਸ਼ ਦੀ ਨੌਜਵਾਨੀ ਅੰਦਰ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਪੈਦਾ ਕਰਨ ਵਾਸਤੇ ਯਤਨਸ਼ੀਲ ਹੈ. ਉਨਾਂ ਨੌਜਵਾਨਾਂ ਨੂੰ ਤਰਕਸ਼ੀਲ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਸਾਇਟੀ ਨੇ ਜਿੰਨਾਂ ਵੱਡਾ ਕਾਰਜ ਅਰੰਭਿਆ ਹੋਇਆ ਹੈ ਉਸ ਦੇ ਮੁਤਾਬਿਕ ਹੋਰ ਜਿਆਦਾ ਕਾਮਿਆਂ ਦੀ ਜਰੂਰਤ ਹੈ. ਇਸ ਕਰਕੇ ਵੱਧ ਤੋਂ ਵੱਧ ਨੌਜਵਾਨ ਤਰਕਸ਼ੀਲ ਸੁਸਾਇਟੀ ਨਾਲ਼ ਜੁੜਨ ਤਾਂਕਿ ਸਮਾਜ ਅੰਦਰ ਵੱਡੇ ਪੱਧਰ ਉੱਤੇ ਲੋਕ-ਜਾਗ੍ਰਿਤੀ ਦੀ ਲਹਿਰ ਖੜੀ ਕੀਤੀ ਜਾ ਸਕੇ. ਇਸ ਮੀਟਿੰਗ ਦੌਰਾਨ ਜਰਨੈਲ ਸਹੌੜਾਂ, ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲ਼ ਮਾਜਰਾ, ਹਰਨਾਮ ਸਿੰਘ ਡੱਲਾ, ਰਾਮਕ੍ਰਿਸਨ ਦੁਨਕੀਆਂ, ਸੁਜਾਨ ਬਡਾਲ਼ਾ, ਸੁਖਵੀਰ ਕੌਰ ਨੇ ਵੀ ਨਵੀਂ ਮੈਂਬਰਸਿੱਪ ਦੇ ਫਾਰਮ ਭਰੇ.