NEWS

ਇੱਕੋ ਵੇਲੇ ਕੀਤੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

ਇੱਕੋ ਵੇਲੇ ਕੀਤੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

ਲੁਧਿਆਣਾ, 25 ਜਨਵਰੀ(ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰੀ ਹੈ, ਅਤੇ ਮੈਡੀਕਲ ਖੋਜਾਂ ਵਾਸਤੇ ਮ੍ਰਿਤਕ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ. ਇਸੇ

ਲੜੀ ਵਿੱਚ ਇੱਕ ਅਹਿਮ ਕਾਰਜ ਇੱਥੇ ਸਥਾਨਕ ਕਟਾਣੀ ਪਿੰਡ ਦੇ ੳਘੇ ਸਮਾਜ ਸੇਵਕ ਸੁਰਿੰਦਰ ਸਿੰਘ ਕਟਾਣੀ ਅਤੇ ਤਰਕਸ਼ੀਲ ਸੁਸਾਇਟੀ ਇਕਾਈ ਜਗਰਾਉਂ ਦੇ ਪੁਰਾਣੇ ਮੈਂਬਰ ਬਖਤੌਰ ਸਿੰਘ ਅਖਾੜਾ ਦਾ ਸਰੀਰ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤਾ ਗਿਆ.

ਚੇਤੇ ਰਹੇ ਕਿ ਸਰਿੰਦਰ ਸਿੰਘ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਦੇ ਜੱਥੇਬੰਦਕ ਮੁਖੀ ਦਲਵੀਰ ਕਟਾਣੀ ਦੇ ਵੱਡੇ ਭਰਾ ਸਨ ਅਤੇ ਉਹ ਤਰਕਸ਼ੀਲ ਵਿਚਾਰਧਾਰਾ ਤੋਂ ਪ੍ਰਭਾਵਤ ਸਨ. ਉਹਨਾਂ ਦੀ ਮ੍ਰਿਤਕ ਦੇਹ ਸੀ.ਐਮ.ਸੀ. ਲੁਧਿਆਣਾ ਨੂੰ ਦਾਨ ਕੀਤੀ ਗਈ. ਉਨਾਂ ਦੇ ਮ੍ਰਿਤਕ ਸਰੀਰ ਨੂੰ ਅੰਬੂਲੈਂਸ ਵਿੱਚ ਕਟਾਣੀ ਪਿੰਡ ਤੋਂ ਅਤੇ ਬਖਤੌਰ ਸਿੰਘ ਅਖਾੜਾ ਦਾ ਸਰੀਰ ਜਗਰਾਊਂ ਨੇੜਲੇ ਪਿੰਡ ਅਖਾੜਾ ਤੋਂ ਰਿਸ਼ਤੇਦਾਰਾਂ ਅਤੇ ਸਥਾਨਕ ਅਫਸੋਸ ਕਰਨ ਅਏ ਸਾਥੀਆਂ ਸਮੇਤ ਲੁਧਿਆਣਾ ਵਿਖੇ ਲਿਜਾਇਆ ਗਿਆ, ਜਿੱਥੋਂ ਇਹਨਾਂ ਨੂੰ ਸਾਰੇ ਵਿਦਾਇਗੀ ਦਿੱਤੀ ਗਈ.

ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੁਧਿਆਣਾ ਦੇ ਆਗੂ ਆਤਮਾ ਸਿੰਘ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਵਲੋਂ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਸਰੀਰ ਦਾਣ ਲਈ ਅੱਗੇ ਆ ਰਹੇ ਹਨ. ਉਹਨਾਂ ਅੱਗੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਸੀ.ਐਮ. ਸੀ. ਲੁਧਿਆਣਾ ਵਿੱਖੇ ਇੱਕ ਸਾਲ ਪ੍ਰਯੋਗ ਵਿੱਚ ਲਿਆਂਦਾ ਜਾਵੇਗਾ ਤੇ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਉਪਰ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਣਗੇ. ਇਸ ਮੌਕੇ ਸਮਾਜਕ ਕਾਰਜ ਨੂੰ ਸਿਰੇ ਚੜਾਉਣ ਵਿੱਚ ਦਲਵੀਰ ਕਟਾਣੀ, ਪ੍ਰਿੰਸੀਪਲ ਹਰਭਜਨ ਸਿੰਘ, ਜਸਵੰਤ ਜੀਰਖ, ਦਲਬੀਰ ਕਟਾਣੀ, ਕੰਵਲਜੀਤ ਜਗਰਾਉਂ, ਮਸਟਰ ਰੁਪਿੰਦਰ ਸਿੰਘ, ਰਾਜਿੰਦਰ ਜੰਡਾਲੀ ਨੇ ਵਿਸੇਸ਼ ਯੋਗਦਾਨ ਪਾਇਆ.