ਸਲਾਨਾ ਤਰਕਸ਼ੀਲ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸਲਾਨਾ ਤਰਕਸ਼ੀਲ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸਰ੍ਹੀ (ਕੈਨੇਡਾ) 24 ਜੁਲਾਈ (ਨਿਰਮਲ ਕਿੰਗਰਾ): ਬੀਤੇ ਸ਼ਨੀਵਾਰ ਨੂੰ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੀ ਮੀਟਿੰਗ ਬਾਈ ਅਵਤਾਰ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕੀਤੀ ਗਈ ਜਿਸ ਵਿੱਚ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਸਲਾਨਾ ਤਰਕਸ਼ੀਲ ਸਮਾਗਮ ਦੀ ਤਿਆਰੀ ਸਬੰਧੀ

ਵਿਚਾਰ ਕਰਿਦਆਂ ਬਾਈ ਅਵਤਾਰ ਨੇ ਦੱਸਿਆ ਕਿ ਇਸ ਵਾਰ ਇਹ ਸਮਾਗਮ ਐਬਸਫੋਰਡ ਅਤੇ ਸਰ੍ਹੀ ਵਿੱਚ ਕ੍ਰਮਵਾਰ 22 ਅਕਤੂਬਰ ਅਤੇ 29 ਅਕਤੂਬਰ ਨੂੰ ਕਰਵਾਏ ਜਾਣਗੇ. ਐਬਸਫੋਰਡ ਵਿੱਚ ਐਬਸਫੋਰਡ ਆਰਟ ਸੈਂਟਰ ਅਤੇ ਸਰ੍ਹੀ ਵਿੱਚ ਸਰ੍ਹੀ ਆਰਟ ਸੈਂਟਰ ਵਿੱਚ ਇਹ ਸਮਾਗਮ ਹੋਣਗੇ.ਇਸ ਮਕਸਦ ਦੀ ਸਫਲਤਾ ਲਈ ਮੈਂਬਰਾਂ ਦੀਆਂ ਡਿਉਟੀਆਂ ਵੀ ਲਾਈਆਂ ਗਈਆਂ. ਇਹਨਾਂ ਸਮਾਗਮਾਂ ਵਿੱਚ ਨਾਟਕ, ਸਕਿਟਾਂ, ਟ੍ਰਿੱਕਸ ਅਤੇ ਗੀਤ ਸੰਗੀਤ ਹੋਣਗੇ ਜਿਸਦੀ ਪੂਰੀ ਜਾਣਕਾਰੀ ਬਹੁਤ ਜਲਦੀ ਹੀ ਦਰਸ਼ਕਾਂ ਲਈ ਸਾਂਝੀ ਕੀਤੀ ਜਾਵੇਗੀ. ਸੁਸਾਇਟੀ ਵੱਲੋਂ ਸਭ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿਵਹਿਮਾਂ, ਭਰਮਾਂ ਅਤੇ ਬਹੁਤ ਸਾਰੇ ਹੋਰ ਅੰਧ ਵਿਸ਼ਵਾਸਾਂ ਵਿੱਚ ਗ੍ਰਸੇ ਹੋਏ ਲੋਕਾਂ ਨੂੰ ਸਹੀ ਸੇਧ ਦਿੰਦੇ ਇਹਨਾਂ ਦਿਲਚਸਪ ਪ੍ਰੋਗਰਾਮਾਂ ਨੂੰ ਦੇਖਣ ਲਈ ਅੱਜ ਹੀ ਇਹ ਮਿਤੀਆਂ ਰਾਖਵੀਆਂ ਕਰ ਲੈਣ. ਕੈਨੇਡਾ ਵਿੱਚਲੇ ਵਪਾਰਕ ਅਦਾਰਿਆਂ ਦੇ ਪ੍ਰਬੰਧਕਾਂ ਨਾਲ ਵੀ ਸੁਸਾਇਟੀ ਸੰਪਰਕ ਬਣਾਉਣ ਦੇ ਉਪਰਾਲੇ ਕਰੇਗੀ.

ਅੱਜ ਦੀ ਇਸ ਮੀਟਿੰਗ ਵਿੱਚ ਹੋਰ ਕਈ ਮੁੱਦਿਆਂ ਤੋਂ ਇਲਾਵਾ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 365 ਏ ਜੋ ਕਿਸੇ ਨੂੰ  ਵੀ ਪੈਸੇ ਲੈ ਕੇ ਉਸ ਦਾ ਭਿਵੱਖ ਦੱਸਣ, ਕਿਸੇ ਜਾਦੂ ਟੂਣੇ ਦੇ ਅਧਾਰ ਤੇ ਕਿਸੇ ਗੁਆਚੀ ਹੋਈ ਚੀਜ਼ ਦਾ ਪਤਾ ਲਾਉਣ ਲਈ ਵਾਅਦਾ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਲਈ ਬਹੁਤ ਹੀ ਕਾਰਗਰ ਧਾਰਾ ਹੈ, ਨੂੰ ਮੌਜੂਦਾ ਸਰਕਾਰ ਰੱਦ ਕਰਕੇ ਫਰਾਡ ਵਾਲੀ ਧਾਰਾ ਵਿੱਚ ਹੀ ਸ਼ਾਮਿਲ ਕੀਤੇ ਜਾਣ ਦੀਤਿਆਰੀ ਕਰ ਰਹੀ ਹੈ, ਬਾਰੇ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਕਿ ਇਸ ਧਾਰਾ ਨੂੰ ਇੰਨ ਬਿੰਨ ਹੀ ਲਾਗੂ ਰੱਖਿਆ ਜਾਵੇ ਕਿਉਂਕਿ ਮੌਜੂਦਾ ਧਾਰਾ ਵਿੱਚ ਇਸਦੀ ਵਿਆਖਿਆ ਬੜੀ ਹੀ ਸਪਸ਼ਟ ਹੈ. ਸੁਸਾਇਟੀ ਕੈਨੇਡਾ ਦੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਈ ਮੇਲ ਰਾਹੀਂ ਇਸ ਸੋਧ ਨੂੰ ਰੁਕਵਾਉਣ ਲਈ ਬੇਨਤੀ ਕਰੇਗੀ. ਇਸ ਦੇ ਨਾਲ ਹੀ 29 ਜੁਲਾਈ ਨੂੰ ਸਰ੍ਹੀ ਗੁਰਦਵਾਰਾ ਸਾਹਿਬ ਵੱਲੋਂ ਕਰਵਾਏ ਜਾ ਰਹੇ ਨਗਰ ਕੀਰਤਨ ਸਮੇਂ ਸੁਸਾਇਟੀ ਦੇ ਸਾਰੇ ਮੈਂਬਰ 124 ਸਟਰੀਟ 68 ਐਵੀਨਿਊ ਵਿਖੇ ਠੀਕ 10 ਵਜੇ ਪਹੁੰਚਣਗੇ ਤਾ ਕਿ ਸੁਸਾਇਟੀ ਵੱਲੋਂ ਜੋਤਿਸ਼ੀਆਂ, ਤਾਂਤ੍ਰਿਕਾਂ, ਜਾਦੂ ਟੂਣੇ, ਨਗ ਵੇਚਣ ਵਾਲੇ ਆਦਿ ਦੇ ਝੂਠ ਅਤੇ ਠੱਗੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ.