Hits: 2228

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਨੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ

ਪਟਿਆਲਾ, 20 ਅਗਸਤ (ਹਰਚੰਦ ਭਿੰਡਰ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਇਕਾਈ ਪਟਿਆਲਾ ਨੇ ਮਹਾਂਰਾਸ਼ਟਰ ਦੇ ਸਿਰਮੌਰ ਤਰਕਸ਼ੀਲ ਆਗੂ ਡਾ. ਨਰਿੰਦਰ ਦਾਭੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਤੇ ਸਜ਼ਾਵਾਂ ਦੇਣ ਅਤੇ ਸਾਰੇ ਦੇਸ ਵਿੱਚ ਅੰਧ-ਵਿਸ਼ਵਾਸਾਂ ਵਿਰੁੱਧ ਕਾਨੂੰਨ ਪਾਸ ਕਰਕੇ ਲਾਗੂ ਕਰਨ ਬਾਰੇ ਡਿਪਟੀ

ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ. ਯਾਦ ਰਹੇ ਕਿ ਡਾ. ਨਰਿੰਦਰ ਦਾਭੋਲਕਰ ਨੂੰ 20 ਅਗਸਤ 2013 ਨੂੰ ਪੂਨੇ ਦੇ ਵਿਠਲ ਰਾਮਜੀ ਸ਼ਿੰਦੇ ਪੁਲ ਉੱਪਰ ਦੋ ਅਗਿਆਤ ਮੋਟਰਸਾਇਕਲ ਸਵਾਰਾਂ ਨੇ ਸਵੇਰੇ 7ਵਜੇ ਦੇ ਕਰੀਬ ਜਦ ਉਹ ਸੈਰ ਕਰਦੇ ਜਾ ਰਹੇ ਸਨ, ਸ਼ਹੀਦ ਕਰ ਦਿੱਤਾ ਗਿਆ ਸੀ. ਇਸ ਸਮੇਂ ਡੀ. ਸੀ. ਪਟਿਆਲਾ ਨੇ ਮੰਗ ਪੱਤਰ ਲੈਂਣ ਸਮੇਂ ਤਰਕਸ਼ੀਲਾਂ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਤਰਕਸ਼ੀਲ ਵਧੀਆ ਕੰਮ ਕਰ ਰਹੇ ਨੇ. ਇਸ ਸਮੇਂ ਆਗੂਆ ਨੇ ਮੰਗ ਰੱਖੀ ਕਿ ਪਟਿਆਲਾ ਸ਼ਹਿਰ ਵਿੱਚ ਅੰਧ ਵਿਸ਼ਵਾਸ਼ ਫੈਲਾਣ ਵਾਲੇ ਸਵਾਰਥੀ ਅਤੇ ਸ਼ਾਤਰ ਲੋਕ ਅਪਣੇ ਨਿੱਜ ਦੇ ਸਵਾਰਥ ਲਈ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਮੀਡੀਏ ਰਾਹੀਂ ਵੀ ਅਜਿਹੇ ਇਸ਼ਤਿਹਾਰ ਦਿਖਾਏ ਤੇ ਛਾਪੇ ਜਾ ਰਹੇ ਹਨ, ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ. ਇਸ ਤੇ ਡੀ. ਸੀ. ਸਹਿਬ ਨੇ ਭਰੋਸਾ ਦਿਵਾਇਆ ਕਿ ਤੁਸੀਂ ਲਿਖਤੀ ਰਿਪੋਰਟ ਕਰੋ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ. ਤਰਕਸ਼ੀਲ ਮੈਂਬਰਾਂ ਵੱਲੋ ‘ਡਾ. ਦਬੋਲਕਰ ਦੀ ਸ਼ਹਾਦਤ 'ਤੇ ’ਨਾਮੀ ਪਰਚਾ ਵੀ ਲੋਕਾਂ ਵਿੱਚ ਵੰਡਿਆ ਗਿਆ.

ਤਰਕਸ਼ੀਲ ਆਗੂਆਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਮਹਾਂਰਾਸਟਰ ਦੀ ਤਰਕਸ਼ੀਲ ਜਥੇਬੰਦੀ ‘ਮਹਾਂਰਾਟਰ ਅੰਧਸ਼ਰਧਾ ਨਿਰਮੂਲਨ ਸਮਿਤੀ’ ਡਾ. ਦਾਭੋਕਰ ਦੇ ਕਤਲ ਕੇਸ਼ ਦੀ ਪੜਤਾਲ ਵਿੱਚ ਤੇਜੀ ਲਿਆ ਕੇ ਅਸਲ ਹਤਿਆਰੇ ਗ੍ਰਿਫਤਾਰ ਕੀਤੇ ਜਾਣ ਦੇ ਸਬੰਧ ਵਿੱਚ ਰਾਸ਼ਟਰਪਤੀ ਨੂੰ ਇਕ ਲੱਖ ਪੋਸਟ ਕਾਰਡ ਭੇਜੇਗੀ ਅਤੇ ਇਸ ਦੀ ਕਾਰਵਾਈ 9 ਅਗਸਤ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ. ਵਰਨਣਯੋਗ ਹੈ ਕਿ 7 ਅਗਸਤ ਤੋਂ 9 ਅਗਸਤ 2015 ਨੂੰ ਮਹਾਂਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਆਪਣੀ ਸਿਲਵਰ ਜੁਬਲੀ ਮਨਾ ਕੇ ਹਟੀ ਹੈ.

ਇਸ ਸਮੇਂ ਜੋਨ ਮੁਖੀ ਰਾਮ ਕੁਮਾਰ, ਰਾਮ ਸਿੰਘ ਬੰਗ, ਜੋਨ ਵਿੱਤ ਮੁਖੀ ਅਤੇ ਫਿਰਾ ਦੇ ਵਿੱਤ ਸਕੱਤਰ ਹਰਚੰਦ ਭਿੰਡਰ, ਡਾ. ਅਨਿੱਲ ਕੁਮਾਰ, ਪ੍ਰੋ. ਪੂਰਨ ਸਿੰਘ, ਸਤੀਸ ਅਲੋਵਾਲ, ਜਾਗਨ ਸਿੰਘ, ਪਵਨ ਪਟਿਆਲਾ ਅਤੇ ਮਾਸਟਰ ਰਮਣੀਕ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ.