Hits: 713

ਵੰਡੀਆਂ ਨੂੰ ਪੱਕਿਆਂ ਕਰਨਾ ਹੈ. ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਤਰਕਸ਼ੀਲ ਭਵਨ ਵਿੱਚ ਕ੍ਰਿਸ਼ਨ ਬਰਗਾੜੀ ਦੀ ਯਾਦ ਵਿੱਚ ਹੋਏ ਸੂਬਾਈ ਸਮਾਰੋਹ ਵਿੱਚ ਬੋਲਦਿਆਂ ਉੱਘੇ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਕੀਤਾ. ਉਨ੍ਹਾਂ ਸਪੱਸ਼ਟ ਕੀਤਾ ਕਿ ਮਿਥਿਹਾਸ ਤੇ ਇਤਿਹਾਸ ਵਿੱਚ ਫ਼ਰਕ ਹੁੰਦਾ ਹੈ. ਜਦਕਿ ਮੌਜੂਦਾ ਹੁਕਮਰਾਨ ਮਿਥਿਹਾਸ ਨੂੰ ਇਤਿਹਾਸ ਬਣਾ ਕੇ ਪੇਸ਼ ਕਰਨ ਲਈ ਯਤਨਸ਼ੀਲ ਹਨ. ਉਨ੍ਹਾਂ ਕਿਹਾ ਕਿ ਇਤਹਾਸ ਨੂੰ ਕੇਵਲ ਧਰਮ ਪ੍ਰਭਾਵਿਤ ਨਹੀਂ ਕਰਦਾ, ਸਗੋਂ ਹੋਰ ਅਨੇਕਾਂ ਆਰਥਿਕ, ਸਮਾਜਿਕ ਕਾਰਣ ਹਨ, ਜਿਹੜੇ ਇਤਿਹਾਸ ਵਿੱਚ ਆਪਣਾ ਰੋਲ ਅਦਾ ਕਰਦੇ ਹਨ. ਡਾ. ਪਰਿਹਾਰ ਨੇ ਆਖਿਆ ਕਿ ਫਿਰਕਾਪ੍ਰਸਤ ਤਾਕਤਾਂ ਧਰਮ ਦੇ ਸਾਏ ਹੇਠ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਨੀਤੀ ਨੂੰ ਮਾਤ ਦੇਣ ਲਈ ਵਿਗਿਆਨਕ ਚੇਤਨਾ ਸਮੇਂ ਦੀ ਲੋੜ ਹੈ. ਸੂਬਾਈ ਤਰਕਸ਼ੀਲ ਆਗੂ ਰਾਜਿੰਦਰ ਭਦੌੜ ਨੇ ਕ੍ਰਿਸ਼ਨ ਬਰਗਾੜੀ ਵੱਲੋਂ ਆਪਣੇ ਜੀਵਨ ਸਫ਼ਰ ਵਿੱਚ ਤਰਕਸ਼ੀਲ ਚੇਤਨਾ ਦੇ ਪਾਸਾਰ ਵਿੱਚ ਪਾਏ ਯੋਗਦਾਨ ਨੂੰ ਮਿਸਾਲੀ ਦੱਸਿਆ.

ਸਮਾਰੋਹ ਦੇ ਦੂਸਰੇ ਸ਼ੈਸ਼ਨ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਕ੍ਰਿਸ਼ਨ ਬਰਗਾੜੀ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ 20ਵਾਂ ਕ੍ਰਿਸ਼ਨ ਬਰਗਾੜੀ ਯਾਦਗਾਰੀ ਐਵਾਰਡ ਨਾਮਵਰ ਨਾਟਕਕਾਰ, ਰੰਗਕਰਮੀ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਨੂੰ ਦਿੱਤਾ ਗਿਆ. ਇਸ ਮੌਕੇ ਬੋਲਦਿਆਂ ਡਾ. ਸਾਹਿਬ ਸਿੰਘ ਨੇ ਆਖਿਆ ਕਿ ਨਾਟ ਕਲਾ ਰਾਹੀਂ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨਾ ਲੋਕ ਪੱਖੀ ਕਲਾ ਦਾ ਧਰਮ ਹੈ. ਉਨ੍ਹਾਂ ਕ੍ਰਿਸ਼ਨ ਬਰਗਾੜੀ ਦੀ ਜੀਵਨ ਘਾਲਣਾ ਨੂੰ ਸਲਾਮ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਤਰਕਸ਼ੀਲ ਚੇਤਨਾ ਨਾਲ ਸਮਾਜ ਦਾ ਰਾਹ ਰੁਸ਼ਨਾਉਣ ਦੀ ਵਿਰਾਸਤ ਅੱਜ ਵੀ ਸਾਡਾ ਮਾਰਗ ਦਰਸ਼ਨ ਕਰਦੀ ਹੈ.

ਸਮਾਰੋਹ ਵਿੱਚ ਬੋਲਦਿਆਂ ਸਾਹਿਤ ਵਿਭਾਗ ਦੇ ਮੁਖੀ ਰਾਜਪਾਲ ਸਿੰਘ ਨੇ ਆਖਿਆ ਕਿ ਫਿਰਕਾਪ੍ਰਸਤੀ ਫੈਲਾਉਣ ਵਾਲੀਆਂ ਤਾਕਤਾਂ ਸੱਤਾ ਦੀ ਸ਼ਹਿ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਰਾਜ ਭਾਗ ਦੀ ਉਮਰ ਲੰਬੀ ਕਰਦੀਆਂ ਹਨ. ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ ਨੇ ਸਮਾਰੋਹ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ. ਇਸ ਸੂਬਾਈ ਸਮਾਰੋਹ ਵਿੱਚ ਰਾਜ ਭਰ ਦੀਆਂ ਤਰਕਸ਼ੀਲ ਇਕਾਈਆਂ ਤੋਂ ਇਲਾਵਾ ਰਾਜਿੰਦਰ ਕੌਰ ਬਰਗਾੜੀ, ਗੁਰਪ੍ਰੀਤ ਸ਼ਹਿਣਾ, ਰਾਜੇਸ਼ ਅਕਲੀਆ, ਜਸਵੰਤ ਮੁਹਾਲੀ, ਅਜਾਇਬ ਜਲਾਲੇਆਣਾ, ਰਾਮ ਸਵਰਨ ਲੱਖੇਵਾਲੀ ਆਦਿ ਆਗੂ ਵੀ ਹਾਜ਼ਰ ਸਨ.